ਤਰਨ ਤਾਰਨ ਦੇ ਸੂਝਵਾਨ ਵੋਟਰ ਇਸ ਵਾਰ ਬੀਬਾ ਕੰਚਨਪ੍ਰੀਤ ਕੌਰ ਨੂੰ ਸ਼ਾਨ ਨਾਲ ਜਿਤਾਉਣਗੇ-ਵਡਾਲੀ
ਛੇਹਰਟਾ, 6 ਨਵੰਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ ਅੱਜ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਵਡਾਲੀ ਦੇ ਗ੍ਰਹਿ ਵੜੈਚ ਫਾਰਮ ਹਾਊਸ ਗੁਰੂ ਕੀ ਵਡਾਲੀ ਵਿਖੇ ਪੁੱਜੇ। ਵਡਾਲੀ ਪਰਿਵਾਰ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਸਨਮਾਨ ਕੀਤਾ।
ਛੇਹਰਟਾ, 6 ਨਵੰਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ ਅੱਜ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਵਡਾਲੀ ਦੇ ਗ੍ਰਹਿ ਵੜੈਚ ਫਾਰਮ ਹਾਊਸ ਗੁਰੂ ਕੀ ਵਡਾਲੀ ਵਿਖੇ ਪੁੱਜੇ। ਵਡਾਲੀ ਪਰਿਵਾਰ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਸਨਮਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਵਡਾਲੀ ਨੇ ਕਿਹਾ ਕਿ ਤਰਨ ਤਾਰਨ ਹਲਕੇ ਦੇ ਸੂਝਵਾਨ ਵੋਟਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਮੇਰੀ ਛੋਟੀ ਭੈਣ ਕੰਚਨਪ੍ਰੀਤ ਕੌਰ ਤੇ ਹੱਕ ਵਿਚ ਫਤਵਾ ਦੇਣਗੇ ਕਿਉਂਕਿ ਸੂਬੇ ਦੇ ਸੂਝਵਾਨ ਵੋਟਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮਨ ਬਣਾ ਚੁੱਕੇ ਹਨ। ਵਡਾਲੀ ਪਰਿਵਾਰ ਵਲੋਂ ਮਿਲੇ ਅਥਾਹ, ਪਿਆਰ ਤੇ ਸਤਿਕਾਰ ਤੇ ਧੰਨਵਾਦ ਕਰਦਿਆਂ ਬੀਬਾ ਕੰਚਨਪ੍ਰੀਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਮਿਹਨਤੀ ਮੇਰੇ ਵੀਰ ਸ. ਗੁਰਪ੍ਰੀਤ ਸਿੰਘ ਵਡਾਲੀ ਨੇ ਜਿੱਥੇ ਸਾਡੇ ਪਰਿਵਾਰ ਨਾਲ ਔਖੇ-ਸੌਖੇ ਸਮੇਂ ਵਿਚ ਸਾਥ ਦਿੱਤਾ ਹੈ ਉਥੇ ਪਿਛਲੇ ਸਾਲ ਹੋਈ ਤਰਨ ਤਾਰਨ ਜ਼ਿਮਨੀ ਚੋਣ ਵਿਚ ਵੀ ਦਿਨ ਰਾਤ ਮਿਹਨਤੀ ਕਰਕੇ ਅਹਿਮ ਰੋਲ ਅਦਾ ਕੀਤਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਵੜੈਚ, ਕੁਲਬੀਰ ਸਿੰਘ ਵੜੈਚ, ਦਿਲਾਵਰ ਸਿੰਘ ਵੜੈਚ, ਮਾਤਾ ਨਰਿੰਦਰ ਕੌਰ, ਬੀਬਾ ਵਰਿੰਦਰ ਕੌਰ ਵਡਾਲੀ, ਪਰਮਜੀਤ ਕੌਰ, ਜਸਬੀਰ ਕੌਰ, ਲਾਲਜੀਤ ਸਿੰਘ, ਬੀਬਾ ਅਮਨਦੀਪ ਕੌਰ, ਸਰਪੰਚ ਗੁਰਪ੍ਰੀਤ ਸਿੰਘ ਪਲਾਸੌਰ, ਰਵਿੰਦਰ ਸਿੰਘ ਪ੍ਰਧਾਨ ਐਸ.ਓ.ਆਈ. ਤਰਨ ਤਾਰਨ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।