06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਛੱਪੜ ’ਤੇ ਨਾਜਾਇਜ਼ ਕਬਜ਼ਾ ਰੋਕਣ ਲਈ ਲੋਕਾਂ ਨੇ ਡੀ.ਸੀ. ਨੂੰ ਲਾਈ ਗੁਹਾਰ

ਖਡੂਰ ਸਾਹਿਬ, 6 ਨਵੰਬਰ (ਰਸ਼ਪਾਲ ਸਿੰਘ ਕੁਲਾਰ)– ਪਿਛਲੀਆਂ ਪੰਚਾਇਤਾਂ ਵਲੋਂ ਛੱਪੜ ਨੂੰ ਸੀਵਰੇਜ ਪਲਾਂਟ ਵਜੋਂ ਵਰਤਣ ਲਈ ਪੱਕਾ ਕੀਤਾ ਗਿਆ ਸੀ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਚਾਇਤ ਵਲੋਂ ਉਕਤ ਛੱਪੜ ਨੂੰ ਮਿੱਟੀ ਨਾਲ ਪੂਰ ਕੇ ਨਾਜਾਇਜ਼ ਕਬਜੇ ਦੀ ਕੋਸਿਸ ਕਰਨ ਦੇ ਪਿੰਡ ਖਡੂਰ ਸਾਹਿਬ ਵਾਸੀਆਂ ਨੇ ਸਰਪੰਚ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਦੋਸ਼ ਲਗਾਏ ਹਨ। ਅੱਜ ਖਡੂਰ ਸਾਹਿਬ ਨਗਰ ਦੀ ਪੱਤੀ ਗੁਰਮੁੱਖਾਂ ਦੇ ਮੈਂਬਰ ਪੰਚਾਇਤ ਗੁਰਮੇਜ ਸਿੰਘ, ਰਵਿੰਦਰ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਕਲਵੰਤ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਕੌਰ ਸਾਰੇ ਪੰਚ, ਸੰਮਤੀ ਮੈਂਬਰ ਦਲਜੀਤ ਸਿੰਘ ਨੰਬਰਦਾਰ, ਹਰਵੰਤ ਸਿੰਘ ਨੰਬਰਦਾਰ, ਨਰਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਖਬੀਰ ਸਿੰਘ, ਗੁਰਮੇਲ ਸਿੰਘ, ਪ੍ਰਗਟ ਸਿੰਘ, ਦਿਆਲ ਸਿੰਘ, ਲਖਬੀਰ ਸਿੰਘ, ਜਰਮਨਦੀਪ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਉਕਤ ਛੱਪੜ ਪੱਤੀ ਗੁਰਮੁੱਖਾਂ ਦੀ ਜ਼ਮੀਨ ਵਿਚੋਂ ਕੱਟ ਲਾ ਕਿ ਬਣਾਇਆ ਗਿਆ ਹੈ ਅਤੇ ਇਸ ਲਈ ਹੱਕ ਵੀ ਸਾਡੀ ਪੱਤੀ ਦਾ ਹੀ ਬਣਦਾ ਹੈ।

Ad Position 21
No active advertisement
ਅਜੀਤ ਡੈਸਕ 07-11-2026
ਖਡੂਰ ਸਾਹਿਬ, 6 ਨਵੰਬਰ (ਰਸ਼ਪਾਲ ਸਿੰਘ ਕੁਲਾਰ)– ਪਿਛਲੀਆਂ ਪੰਚਾਇਤਾਂ ਵਲੋਂ ਛੱਪੜ ਨੂੰ ਸੀਵਰੇਜ ਪਲਾਂਟ ਵਜੋਂ ਵਰਤਣ ਲਈ ਪੱਕਾ ਕੀਤਾ ਗਿਆ ਸੀ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਚਾਇਤ ਵਲੋਂ ਉਕਤ ਛੱਪੜ ਨੂੰ ਮਿੱਟੀ ਨਾਲ ਪੂਰ ਕੇ ਨਾਜਾਇਜ਼ ਕਬਜੇ ਦੀ ਕੋਸਿਸ ਕਰਨ ਦੇ ਪਿੰਡ ਖਡੂਰ ਸਾਹਿਬ ਵਾਸੀਆਂ ਨੇ ਸਰਪੰਚ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਦੋਸ਼ ਲਗਾਏ ਹਨ। ਅੱਜ ਖਡੂਰ ਸਾਹਿਬ ਨਗਰ ਦੀ ਪੱਤੀ ਗੁਰਮੁੱਖਾਂ ਦੇ ਮੈਂਬਰ ਪੰਚਾਇਤ ਗੁਰਮੇਜ ਸਿੰਘ, ਰਵਿੰਦਰ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਕਲਵੰਤ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਕੌਰ ਸਾਰੇ ਪੰਚ, ਸੰਮਤੀ ਮੈਂਬਰ ਦਲਜੀਤ ਸਿੰਘ ਨੰਬਰਦਾਰ, ਹਰਵੰਤ ਸਿੰਘ ਨੰਬਰਦਾਰ, ਨਰਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਖਬੀਰ ਸਿੰਘ, ਗੁਰਮੇਲ ਸਿੰਘ, ਪ੍ਰਗਟ ਸਿੰਘ, ਦਿਆਲ ਸਿੰਘ, ਲਖਬੀਰ ਸਿੰਘ, ਜਰਮਨਦੀਪ ਸਿੰਘ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਉਕਤ ਛੱਪੜ ਪੱਤੀ ਗੁਰਮੁੱਖਾਂ ਦੀ ਜ਼ਮੀਨ ਵਿਚੋਂ ਕੱਟ ਲਾ ਕਿ ਬਣਾਇਆ ਗਿਆ ਹੈ ਅਤੇ ਇਸ ਲਈ ਹੱਕ ਵੀ ਸਾਡੀ ਪੱਤੀ ਦਾ ਹੀ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਛੱਪੜ ਪੂਰ ਦਿੱਤਾ ਜਾਂਦਾ ਹੈ ਤਾਂ ਬਰਸਾਤਾਂ ਦੌਰਾਨ ਅਤੇ ਸਾਡੇ ਘਰਾਂ ਦਾ ਨਿਕਾਸੀ ਪਾਣੀ ਕਿਥੇ ਜਾਵੇਗਾ। ਇਸ ਲਈ ਅਸੀਂ ਛੱਪੜ ਉਪਰ ਨਜਾਇਜ਼ ਕਬਜਾ ਨਹੀਂ ਕਰਨ ਦੇਵੇਂਗਾ, ਜਿਸ ਸਬੰਧੀ ਅਸੀਂ ਬੀ.ਡੀ.ਪੀ.ਓ ਖਡੂਰ ਸਾਹਿਬ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸਨਰ ਅਤੇ ਡੀ.ਡੀ.ਪੀ.ਓ ਨੂੰ ਗੁਹਾਰ ਲਗਾਈ ਕਿ ਛੱਪੜ ਤੇ ਹੋ ਰਹੇ ਨਜਾਇਜ਼ ਕਬਜੇ ਨੂੰ ਰੋਕਿਆ ਜਾਵੇ। ਇਸ ਮੌਕੇ ਬਲਵਿੰਦਰ ਸਿੰਘ, ਸਕੱਤਰ ਸਿੰਘ, ਜਸਬੀਰ ਸਿੰਘ, ਗੁਰਮੀਤ ਸਿੰਘ, ਰੁਪਿੰਦਰ ਕੌਰ, ਜਸਬੀਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ, ਇਸ ਸਬੰਧੀ ਸਰਪੰਚ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਛੱਪੜ ਤੇ ਨਜਾਇਜ਼ ਕਬਜਾ ਨਹੀਂ ਕਰ ਰਹੇ, ਉਨ੍ਹਾਂ ਕਿਹਾ ਛੱਪੜ ਬਿਲਕੁਲ ਸੁਕਾ ਹੈ ਪਿੰਡ ਵਿਚ ਸੀਵਰੇਜ ਪਲਾਂਟ ਚੱਲ ਰਿਹਾ ਹੈ, ਇਸ ਲਈ ਗਰੀਬ ਲੋਕਾਂ ਨੂੰ ਸਰਕਾਰ ਦੀ ਸਕੀਮ ਤਹਿਤ ਪੰਜ ਪੰਜ ਮਰਲੇ ਜਗਾ ਦੇਣ ਲਈ ਛੱਪੜ ਵਿਚ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੱਪੜ ਦਾ ਰਕਬਾ ਤਾਂ ਢਾਈ ਏਕੜ ਹੈ ਜਦੋਂ ਕਿ ਮੌਜੂਦਾ ਸਥਿਤੀ ਸਿਰਫ ਇਕ ਏਕੜ ਦੇ ਕਰੀਬ ਹੈ ਬਾਕੀ ਰਕਬਾ ਤਾਂ ਪੱਤੀ ਵਾਲਿਆਂ ਨੇ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਜਿਸ ਨੂੰ ਛਡਾਉਣ ਲਈ ਸਬੰਧਤ ਵਿਭਾਗ ਨੂੰ ਦਰਖਾਸਤ ਦਿੱਤੀ ਜਾ ਰਹੀ ਹੈ, ਇਸ ਸਬੰਧੀ ਬੀਡੀਪੀਓ ਖਡੂਰ ਸਾਹਿਬ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਕੱਲ ਹੀ ਦਰਖਾਸਤ ਆਈ ਹੈ ਮੌਕਾ ਦੇਖ ਕਿ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੀਂਹਮਾਰ ਜਠੇਰਿਆਂ ਦਾ ਮੇਲਾ 9 ਨੂੰ ਅਗਲੀ ਖ਼ਬਰ ਰਵਿੰਦਰ ਬ੍ਰਹਮਪੁਰਾ ਨੂੰ ਸਦਮਾ ਛੋਟੇ ਭਰਾ ਦਾ ਦਿਹਾਂਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਸਾਂਝਾ
Ad Position 24