ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਗੁਰਧਾਮਾਂ ਦੀ ਕਾਰ ਸੇਵਾ ਤੋਂ ਸਿੱਖਿਆ, ਸਿਹਤ, ਵਾਤਾਵਰਨ, ਖੇਡਾਂ, ਲੋੜਵੰਦ ਪਰਿਵਾਰਾਂ ਦੀ ਸਹਾਇਤਾ ਤੇ ਕੁਦਰਤੀ ਆਫ਼ਤਾਂ ’ਚ ਰਾਹਤ ਕਾਰਜਾਂ ਤੱਕ ਵਿਸ਼ਾਲ ਸੇਵਾ ਜਾਰੀ
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)-ਸਿੱਖ ਧਰਮ ਦੀ ਮੂਲ ਵਿਚਾਰਧਾਰਾ ਵਿਚ ‘ਸੇਵਾ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸੇਵਾ ਮਨੁੱਖ ਨੂੰ ਨਿਮਰਤਾ, ਸਾਂਝੀਵਾਲਤਾ ਅਤੇ ਦੂਜਿਆਂ ਦੇ ਦੁੱਖ ਨੂੰ ਸਮਝਣ ਦੀ ਪ੍ਰੇਰਣਾ ਦਿੰਦੀ ਹੈ।
ਵ
ਵਾਤਾਵਰਨ ਦੀ ਸ਼ੁੱਧਤਾਂ ਲਈ ਬੂਟੇ ਲਗਾਉਂਦੇ ਹੋਏ ਬਾਬਾ ਸੁੱਖਾ ਸਿੰਘ ਜੀ। ਤਸਵੀਰਾਂ–ਲਵਲੀ
07-11-2026
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)-ਸਿੱਖ ਧਰਮ ਦੀ ਮੂਲ ਵਿਚਾਰਧਾਰਾ ਵਿਚ ‘ਸੇਵਾ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸੇਵਾ ਮਨੁੱਖ ਨੂੰ ਨਿਮਰਤਾ, ਸਾਂਝੀਵਾਲਤਾ ਅਤੇ ਦੂਜਿਆਂ ਦੇ ਦੁੱਖ ਨੂੰ ਸਮਝਣ ਦੀ ਪ੍ਰੇਰਣਾ ਦਿੰਦੀ ਹੈ। ਗੁਰੂ ਸਾਹਿਬਾਨ ਨੇ ਨਾਮ ਸਿਮਰਨ ਅਤੇ ਗੁਰਬਾਣੀ ਨਾਲ ਜੁੜਨ ਦੇ ਨਾਲ-ਨਾਲ ਮਨੁੱਖਤਾ ਦੀ ਭਲਾਈ ਲਈ ਤਨ, ਮਨ ਅਤੇ ਧਨ ਨਾਲ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਇਸੇ ਸੇਵਾ-ਪਰੰਪਰਾ ਨੂੰ ਅੱਗੇ ਤੋਰਨ ਵਾਲੀਆਂ ਸੰਸਥਾਵਾਂ ਵਿਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦਾ ਵਿਸ਼ੇਸ਼ ਸਥਾਨ ਹੈ। ਸਰਹਾਲੀ ਸਾਹਿਬ ਤੋਂ ਚੱਲੀ ਇਹ ਸੇਵਾ-ਧਾਰਾ ਅੱਜ ਪੰਜਾਬ ਤੋਂ ਬਾਹਰ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਗੁਰਦੁਆਰਿਆਂ ਦੀ ਉਸਾਰੀ ਅਤੇ ਇਤਿਹਾਸਕ ਗੁਰਧਾਮਾਂ ਦੀ ਸੰਭਾਲ, ਲੰਗਰ ਤੇ ਸਰਾਵਾਂ, ਸਿੱਖਿਆ ਅਤੇ ਸਿਹਤ, ਗੁਰਮਤਿ ਸੰਗੀਤ, ਖੇਡਾਂ, ਵਾਤਾਵਰਨ ਸੰਭਾਲ, ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਖੂਨਦਾਨ ਅਤੇ ਕੁਦਰਤੀ ਆਫ਼ਤਾਂ ਸਮੇਂ ਰਾਹਤ ਕਾਰਜ ਇਸ ਦੇ ਪ੍ਰਮੁੱਖ ਪੱਖ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਮੌਜੂਦਾ ਸੇਵਾ-ਯਾਤਰਾ ਨੂੰ ਸਮਝਣ ਲਈ ਇਸ ਦੇ ਇਤਿਹਾਸਕ ਪਿਛੋਕੜ ’ਤੇ ਨਜ਼ਰ ਮਾਰਨੀ ਜ਼ਰੂਰੀ ਹੈ। ਸੰਤ ਬਾਬਾ ਤਾਰਾ ਸਿੰਘ ਜੀ ਨੇ 1927-1987 ਤੋਂ ਆਰੰਭ ਹੋਈ ਇਸ ਸੇਵਾ ਪਰੰਪਰਾ ਨੂੰ ਸੰਤ ਬਾਬਾ ਚਰਨ ਸਿੰਘ ਜੀ 1954-2001)ਨੇ ਅੱਗੇ ਵਧਾਇਆ। ਸਮੇਂ ਦੇ ਨਾਲ ਕਾਰ ਸੇਵਾ ਦਾ ਦਾਇਰਾ ਸਿਰਫ਼ ਗੁਰਦੁਆਰਿਆਂ ਅਤੇ ਧਾਰਮਿਕ ਇਮਾਰਤਾਂ ਦੀ ਉਸਾਰੀ ਤੱਕ ਸੀਮਤ ਨਾ ਰਹਿ ਕੇ ਸਿੱਖੀ ਦੇ ਪ੍ਰਚਾਰ, ਵਿੱਦਿਆ ਦੇ ਪ੍ਰਸਾਰ, ਗਰੀਬਾਂ ਦੀ ਸਹਾਇਤਾ ਅਤੇ ਸਮਾਜਿਕ ਭਲਾਈ ਤੱਕ ਫੈਲਦਾ ਗਿਆ। ਮੌਜੂਦਾ ਸਮੇਂ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ ਵਿਚ ਨਿਰੰਤਰ ਸੇਵਾ ਕਾਰਜ ਚੱਲ ਰਹੇ ਹਨ। ਬਦਲਦੇ ਸਮੇਂ ਦੇ ਨਾਲ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੇਵਾ ਦੇ ਨਵੇਂ ਖੇਤਰ ਵੀ ਇਸ ਨਾਲ ਜੁੜਦੇ ਗਏ ਹਨ। ਸੰਪਰਦਾਇ ਦੀ ਸੇਵਾ ਦਾ ਇਕ ਮਹੱਤਵਪੂਰਨ ਪੱਖ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਅਤੇ ਸੰਭਾਲ ਹੈ। ਗੁਰਦੁਆਰੇ ਸਿੱਖ ਕੌਮ ਲਈ ਕੇਵਲ ਧਾਰਮਿਕ ਇਮਾਰਤਾਂ ਨਹੀਂ, ਸਗੋਂ ਗੁਰੂ ਸਾਹਿਬਾਨ ਦੀ ਯਾਦ, ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜੇ ਵਿਰਾਸਤੀ ਪਵਿੱਤਰ ਅਸਥਾਨ ਹਨ। ਇਸ ਕਰਕੇ ਦੂਰ-ਦੁਰਾਡੇ ਸਥਿਤ ਇਤਿਹਾਸਕ ਗੁਰਧਾਮਾਂ ਦੀ ਸੰਭਾਲ ਨੂੰ ਸਿੱਖ ਵਿਰਸੇ ਦੀ ਰਾਖੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਭਾਰਤ ਦੇ ਨਾਲ-ਨਾਲ ਬੰਗਲਾਦੇਸ਼ ਵਿੱਚ ਵੀ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਅਤੇ ਨਵੀਨੀਕਰਨ ਨਾਲ ਸਬੰਧਤ ਕਾਰਜ ਕੀਤੇ ਗਏ ਹਨ। ਢਾਕਾ, ਚਿਟਾਗਾਂਗ ਅਤੇ ਮੈਮਨਸਿੰਘ ਨਾਲ ਸਬੰਧਤ ਇਤਿਹਾਸਕ ਗੁਰਧਾਮ ਇਸ ਸੇਵਾ-ਯਾਤਰਾ ਦਾ ਅਹਿਮ ਹਿੱਸਾ ਰਹੇ ਹਨ। ਇਸ ਸਮੇਂ 80 ਤੋਂ ਵਧੀਕ ਸੇਵਾ ਅਸਥਾਨ ਸੰਪਰਦਾਇ ਦੇ ਪ੍ਰਬੰਧ ਅਧੀਨ ਹਨ। ਸੰਪਰਦਾਇ ਦੀ ਅਧਿਕਾਰਤ ਜਾਣਕਾਰੀ ਅਨੁਸਾਰ ਸੰਤ ਬਾਬਾ ਸੁੱਖਾ ਸਿੰਘ ਨੂੰ ਸਾਲ 2003 ਵਿਚ ਕੋਲਕਾਤਾ ਵਿਖੇ ਸਿੱਖ ਸੰਗਤ ਨਾਲ ਮੁਲਾਕਾਤ ਦੌਰਾਨ ਬੰਗਲਾਦੇਸ਼ ਦੇ ਇਤਿਹਾਸਕ ਗੁਰਧਾਮਾਂ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਹੋਈ ਤਾਂ। ਅਗਲੇ ਵਰ੍ਹੇ 2004 ਵਿਚ ਇਨ੍ਹਾਂ ਅਸਥਾਨਾਂ ਦੀ ਕਾਰ ਸੇਵਾ ਆਰੰਭ ਕਰਨ ਦਾ ਫ਼ੈਸਲਾ ਕੀਤਾ ਗਿਆ । ਢਾਕਾ ਦੇ ਗੁਰਦੁਆਰਾ ਨਾਨਕ ਸ਼ਾਹੀ, ਗੁਰਦੁਆਰਾ ਸੰਗਤ ਟੋਲਾ, ਚਿਟਾਗਾਂਗ ਸ਼ਹਿਰ ਦੇ ਗੁ. ਸਿੱਖ ਟੈਂਪਲ ਅਸਟੇਟ ਤੇ ਗੁ. ਸਾਹਿਬ ਪਹਾੜਤਲੀ ਅਤੇ ਸ਼ਹਿਰ ਮਾਇਮਨਸਿੰਘ ਨਾਲ ਸਬੰਧਤ ਇਤਿਹਾਸਕ ਗੁਰਧਾਮ ਇਸ ਕਾਰਜ ਨਾਲ ਜੁੜੇ । ਸੰਪਰਦਾਇ ਵਲੋਂ ਇਕ ਹੋਰ ਅਤਿ ਸ਼ਲਾਘਾਯੋਗ ਅੰਤਰਰਾਸ਼ਟਰੀ ਉੱਦਮ ਕੀਤਾ ਜਾਂਦਾ ਹੈ, ਉਹ ਹੈ ਬੰਗਲਾਦੇਸ਼ ਦੇ ਗੁਰਧਾਮਾਂ ਦੀ ਯਾਤਰਾ। ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਬੰਗਲਾਦੇਸ਼ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਸਿੱਖ ਸ਼ਰਧਾਲੂਆਂ ਨੂੰ ਬੰਗਲਾਦੇਸ਼ ਦੇ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਂਦੀ ਹੈ। ਇਸ ਸਾਲ (4 ਦਸੰਬਰ 2026) ਨੂੰ ਗੁ. ਨਾਨਕਸ਼ਾਹੀ ਢਾਕਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ, ਜਿਸ ਵਿਚ ਭਾਰੀ ਗਿਣਤੀ ਵਿਚ ਸਿੱਖ ਸ਼ਰਧਾਲੂ ਭਾਰਤ ਅਤੇ ਹੋਰ ਦੇਸ਼ਾਂ ਤੋਂ ਹਾਜ਼ਰ ਹੋਣਗੇ। ਢਾਕਾ ਦੇ ਗੁਰਦੁਆਰਾ ਨਾਨਕ ਸ਼ਾਹੀ ਵਿਖੇ ਲੰਗਰ ਹਾਲ, ਸੰਗਤ ਲਈ ਰਿਹਾਇਸ਼ੀ ਕਮਰਿਆਂ ਅਤੇ ਹੋਰ ਸਹੂਲਤਾਂ ਦੇ ਵਿਕਾਸ ਦੇ ਨਾਲ ਸਿੱਖ ਰਿਸਰਚ ਸੈਂਟਰ ਦੀ ਸਥਾਪਨਾ ਵਿੱਚ ਵੀ ਯੋਗਦਾਨ ਦਿੱਤੇ ਜਾਣ ਦੀ ਜਾਣਕਾਰੀ ਹੈ। ਇਸੇ ਤਰ੍ਹਾਂ ਗੁਰਦੁਆਰਾ ਸੰਗਤ ਟੋਲਾ ਪਾਤਸ਼ਾਹੀ ਨੌਵੀਂ ਦੀ ਕਾਰ ਸੇਵਾ ਵੀ ਸੰਗਤ ਦੇ ਸਹਿਯੋਗ ਨਾਲ ਕਰਵਾਈ ਗਈ। ਕਾਰ ਸੇਵਾ ਉਪਰੰਤ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੁੜ ਕਰਵਾਇਆ ਗਿਆ। ਸਾਲ 2024 ਵਿੱਚ ਨਵੇਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਉਸਾਰੀ ਅਧੀਨ ਹੈ। ਵਰਣਨਯੋਗ ਹੈ ਕਿ ਸੰਪਰਦਾਇ ਵੱਲੋਂ ਪੰਜਾਬ ਵਿਚ ਸਾਲ 2023 ਅਤੇ 2025 ਦੌਰਾਨ ਆਏ ਹੜ੍ਹਾਂ ਵਿਚ ਕੀਤੀਆਂ ਗਈਆਂ ਸੇਵਾਵਾਂ ਨੇ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸੰਤ ਬਾਬਾ ਸੁੱਖਾ ਸਿੰਘ ਨੇ ਦਰਿਆਵਾਂ ਦੇ ਬੰਨ੍ਹ ਬੰਨ੍ਹਣ ਵੇਲੇ ਸੰਗਤਾਂ ਨਾਲ ਖੁਦ ਹੱਥੀਂ ਸੇਵਾ ਕੀਤੀ, ਬਾਬਾ ਜੀ ਵੱਲ ਵੇਖ ਕੇ ਹਜ਼ਾਰਾਂ ਨੌਜਵਾਨਾਂ ਨੇ ਭਾਰੀ ਉਤਸ਼ਾਹ ਨਾਲ ਸੇਵਾ ਕੀਤੀ। ਸੈਂਕੜੇ ਨੌਜਵਾਨ ਸੇਵਾ-ਸਿਮਰਨ ਦੇ ਰਾਹ ਤੁਰੇ ਅਤੇ ਕਈਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਖਾਲਸਾਈ ਰਹਿਣੀ ਨੂੰ ਅਪਣਾਇਆ। ਸੰਤ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਕੀਤੇ ਗਏ ਰਾਹਤ ਕਾਰਜਾਂ ਵਿੱਚ ਟੁੱਟੇ ਬੰਨ੍ਹਾਂ ਦੀ ਮੁਰੰਮਤ, ਰਾਹਤ ਸਮੱਗਰੀ ਦੀ ਵੰਡ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮੁੜ ਸੰਵਾਰਨਾ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਸਹਾਇਤਾ ਦੇ ਕਾਰਜ ਸ਼ਾਮਲ ਰਹੇ।