ਮਰਾਠਾ ਗਣੇਸ਼ ਮੰਡਲ ਵਲੋਂ 24ਵਾਂ ਵਿਸ਼ਾਲ ਗਣੇਸ਼ ਉਤਸਵ ਤੇ ਜਾਗਰਣ ਕਰਵਾਇਆ
ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਮਰਾਠਾ ਗਣੇਸ਼ ਮੰਡਲ ਤਰਨ ਤਾਰਨ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24ਵਾਂ ਵਿਸ਼ਾਲ ਗਣੇਸ਼ ਉਤਸਵ ਅਤੇ ਸ੍ਰੀ ਗਣੇਸ਼ ਜੀ ਦਾ ਜਾਗਰਣ ਗੁਰੂ ਬਾਜ਼ਾਰ ਤਰਨ ਤਾਰਨ ਵਿਖੇ ਬੜੀ ਹੀ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਡਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ 15 ਸਤੰਬਰ ਨੂੰ ਰਾਤ 9 ਤੋਂ 10:30 ਵਜੇ ਨਯਨਾ ਅਤੇ 10:30 ਤੋਂ 11:50 ਵਜੇ ਵੰਸ਼ ਲਾਡਲਾ ਸੰਗਤਾਂ ਨੂੰ ਨਿਹਾਲ ਕਰਨਗੇ।
ਤਰਨ ਤਾਰਨ, 15 ਸਤੰਬਰ (ਹਰਿੰਦਰ ਸਿੰਘ)-ਮਰਾਠਾ ਗਣੇਸ਼ ਮੰਡਲ ਤਰਨ ਤਾਰਨ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24ਵਾਂ ਵਿਸ਼ਾਲ ਗਣੇਸ਼ ਉਤਸਵ ਅਤੇ ਸ੍ਰੀ ਗਣੇਸ਼ ਜੀ ਦਾ ਜਾਗਰਣ ਗੁਰੂ ਬਾਜ਼ਾਰ ਤਰਨ ਤਾਰਨ ਵਿਖੇ ਬੜੀ ਹੀ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਡਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ 15 ਸਤੰਬਰ ਨੂੰ ਰਾਤ 9 ਤੋਂ 10:30 ਵਜੇ ਨਯਨਾ ਅਤੇ 10:30 ਤੋਂ 11:50 ਵਜੇ ਵੰਸ਼ ਲਾਡਲਾ ਸੰਗਤਾਂ ਨੂੰ ਨਿਹਾਲ ਕਰਨਗੇ। ਬੁੱਧਵਾਰ 16 ਸਤੰਬਰ ਨੂੰ ਰਾਤ 9:00 ਤੋਂ 10:30 ਵਜੇ ਪ੍ਰਾਰਥਨਾ ਸਭਾ ਅਤੇ 10:30 ਤੋਂ 11:50 ਵਜੇ ਸੁਦੇਸ਼ ਸ਼ਰਮਾ ਭਜਨ ਗਾਇਨ ਕਰਨਗੇ। ਵੀਰਵਾਰ 17 ਸਤੰਬਰ ਨੂੰ ਸ਼ਾਮ 4:00 ਤੋਂ 6:00 ਵਜੇ ਤੱਕ ਪ੍ਰਿਆ ਸੰਕੀਰਤਨ ਮੰਡਲੀ, ਰਾਤ 9:00 ਤੋਂ 11:00 ਵਜੇ ਤੱਕ ਸੁਰਜੀਤ ਅਹੂਜਾ ਅਤੇ 11:00 ਤੋਂ 11:50 ਵਜੇ ਤੱਕ ਵਿਨੋਦ ਚੋਪੜਾ ਆਪਣੀ ਹਾਜ਼ਰੀ ਲਗਵਾਉਣਗੇ। ਸ਼ੁੱਕਰਵਾਰ 18 ਸਤੰਬਰ ਨੂੰ ਗੌਰੀ ਪੂਜਨ ਉਪਰੰਤ ਰਾਤ 9:00 ਵਜੇ ਵਿਸ਼ਾਲ ਜਾਗਰਣ ਹੋਵੇਗਾ। ਇਸ ਜਾਗਰਣ ਵਿਚ ਰਾਜ ਹੰਸ ਪਠਾਨਕੋਟ ਵਾਲੇ ਭਗਵਤੀ ਜੀ ਦਾ ਗੁਣਗਾਨ ਕਰਨਗੇ ਅਤੇ ਮਹੰਤ ਵਿਜੈ ਕੁਮਾਰ ਘੁੱਗੀ ਵਲੋਂ ਤਾਰਾ ਰਾਣੀ ਦੀ ਕਥਾ ਸੁਣਾਈ ਜਾਵੇਗੀ, ਜਿਸ ਵਿਚ ਬਿੱਟੂ ਅਤੇ ਸੰਤੋਖ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਸ਼ਨੀਵਾਰ 19 ਸਤੰਬਰ ਨੂੰ ਦੁਪਹਿਰ 1:00 ਵਜੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਉਸੇ ਰਾਤ 9 ਤੋਂ 11 ਵਜੇ ਰਾਜਨ ਸਚਦੇਵਾ ਅਤੇ 11:00 ਤੋਂ 1 1:50 ਵਜੇ ਤੱਕ ਜਸਵੰਤ ਤੇ ਸੁਰਿੰਦਰ ਕੁਮਾਰ ਜੱਜ ਭਜਨ ਪੇਸ਼ ਕਰਨਗੇ। ਐਤਵਾਰ 20 ਸਤੰਬਰ ਨੂੰ ਰਾਤ 9 ਤੋਂ 11:50 ਵਜੇ ਬ੍ਰਿਜੇਸ਼ ਗੁਪਤਾ, ਗੌਰਵ ਸ਼ਰਮਾ ਅਤੇ ਬਲਵਿੰਦਰ ਟੀਟੂ ਸੰਗਤਾਂ ਨੂੰ ਹਾਜ਼ਰੀ ਨਾਲ ਜੋੜਨਗੇ। ਸੋਮਵਾਰ 21 ਸਤੰਬਰ ਨੂੰ ਰਾਤ 9:00 ਤੋਂ 11:50 ਵਜੇ ਤੱਕ ਮਾਂ ਚਿੰਤਪੁਰਨੀ ਭਜਨ ਮੰਡਲੀ (ਸ਼ਿਵਾਲਾ ਮੰਦਰ ਸੇਵਾਦਾਰ), ਮੰਗਲਵਾਰ 22 ਸਤੰਬਰ ਨੂੰ ਰਾਤ 9 ਤੋਂ 11:50 ਵਜੇ ਤੱਕ ਜਯੋਤੀ ਨਾਮ ਦੀਵਾਨੀ ਅਤੇ ਬੁੱਧਵਾਰ 23 ਸਤੰਬਰ ਨੂੰ ਰਾਤ 9:00 ਤੋਂ 10:30 ਵਜੇ ਤੱਕ ਨਰੋਤਮ ਵਲੋਂ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਮਰਾਠਾ ਗਣੇਸ਼ ਉਤਸਵ ਮੰਡਲ ਤੋਂ ਗਿਆਨ ਦੇਵ, ਦਾਦਾ ਰਾਮ, ਬੂਆ ਸਿੰਘ (ਪ੍ਰਧਾਨ ਸਵਰਨਕਾਰ ਸੰਘ) , ਸੰਦੀਪ ਸ਼ਿੰਦੇ, ਪ੍ਰਦੀਪ ਸ਼ਿੰਦੇ, ਸਚਿਨ ਸ਼ਿੰਦੇ, ਰੁਪੇਸ਼, ਜਗਮੋਹਨ, ਸਰਬਜੀਤ ਸਿੰਘ, ਪੁਸ਼ਪਿੰਦਰ ਸਿੰਘ ਮਰਵਾਹਾ, ਗੁਰਵਿੰਦਰ ਸਿੰਘ, ਵਿਜੇ ਕੁਮਾਰ ਮਹੰਤ, ਵਿਸ਼ਾਲ ਅਰੋੜਾ, ਅਕਸ਼ੇ ਕੁਮਾਰ, ਪ੍ਰਮੋਦ ਕੁਮਾਰ, ਸੁਰਿੰਦਰ ਕੁਮਾਰ ਜੱਜ, ਸੁਨੀਲ ਕੁਮਾਰ ਆਦਿ ਮੌਜੂਦ ਸਨ। ਇਸ ਮੌਕੇ ਮਰਾਠਾ ਗਣੇਸ਼ ਮੰਡਲ ਦੇ ਪ੍ਰਬੰਧਕਾਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਸਮੱਰਥ ਧਾਰਮਿਕ ਸਮਾਗਮਾਂ ਵਿਚ ਵੱਧ-ਚੜ੍ਹ ਕੇ ਪਹੁੰਚਣ ਅਤੇ ਸ੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।