11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਦਮਪੁਰ ਜਲੰਧਰ ਦਾ ਮੁਲਜ਼ਮ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਹੋਇਆ ਫ਼ਰਾਰ

ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਆਦਮਪੁਰ ਜਲੰਧਰ ਦਾ ਇਕ ਮੁਲਜ਼ਮ ਜੋ ਇਥੇ ਥਾਣਾ ਸੀ. ਡਵੀਜ਼ਨ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਸਿਪਾਹੀ ਨੂੰ ਧੱਕਾ ਦੇ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਫ਼ਰਾਰ ਹੋ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਆਦਮਪੁਰ ਜਲੰਧਰ ਦਾ ਇਕ ਮੁਲਜ਼ਮ ਜੋ ਇਥੇ ਥਾਣਾ ਸੀ.ਡਵੀਜ਼ਨ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਸਿਪਾਹੀ ਨੂੰ ਧੱਕਾ ਦੇ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਫ਼ਰਾਰ ਹੋ ਗਿਆ। ਪੁਲਿਸ ਵਲੋਂ ਫ਼ਰਾਰ ਹੋਏ ਮੁਲ਼ਜਮ ਖ਼ਿਲਾਫ਼ ਥਾਣਾ ਸੀ. ਡਵੀਜ਼ਨ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲ਼ਜਮ ਦੀ ਸ਼ਨਾਖਤ ਪਵਨ ਕੁਮਾਰ ਵਾਸੀ ਪਿੰਡ ਅਰਜ਼ਨ ਵਾਲ ਆਦਮਪੁਰ ਜਲੰਧਰ ਵਜੋਂ ਹੋਈ ਹੈ। ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਹਵਾਲਾਤ ’ਚ ਬੰਦ ਕੀਤਾ ਗਿਆ ਸੀ। ਏ.ਐਸ.ਆਈ. ਗੁਰਮੁੱਖ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਹਵਾਲਾਤ ’ਚੋਂ ਬਾਹਰ ਕੱਢ ਕੇ ਪੁਛਗਿੱਛ ਕੀਤੀ ਜਾ ਰਹੀ ਸੀ ਤਾਂ ਉਸਨੇ ਕਿਹਾ ਕਿ ਉਸਨੇ ਬਾਥਰੂਮ ਜਾਣਾ ਹੈ ਅਤੇ ਜਦੋਂ ਉਸਨੂੰ ਬਾਥਰੂਮ ਵੱਲ ਲਿਜਾਇਆ ਗਿਆ ਤਾਂ ਉਹ ਸਿਪਾਹੀ ਰਵਿੰਦਰਪਾਲ ਸਿੰਘ ਨੂੰ ਧੱਕਾ ਦੇ ਕੇ ਥਾਣੇ ਦੀ ਛੋਟੀ ਕੰਧ ਟੱਪ ਕੇ ਹੱਥ ਕੜੀ ਸਮੇਤ ਫ਼ਰਾਰ ਹੋ ਗਿਆ।
Ad Position 22
No active advertisement
ਪਿਛਲੀ ਖ਼ਬਰ ਰਯਾਨ ਇੰਟਰਨੈਸ਼ਨਲ ਸਕੂਲ ਵਿਖੇ ‘ਦੀਵਾਲੀ ਫੈਸਟ ਐਗਜ਼ੀਬਿਸ਼ਨ-ਕਮ-ਸੇਲ’ ਮੇਲਾ ਲਗਾਇਆ ਅਗਲੀ ਖ਼ਬਰ ਰੈਲੀ ਲਈ ਸਰਕਾਰੀ ਬੱਸਾਂ ਦੀ ਵਰਤੋਂ ਕਰਨਾ ਬੇਹੱਦ ਮੰਦਭਾਗਾ-ਰਣਦੀਪ ਸਿੰਘ ਨਾਭਾ
Ad Position 24