11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਐੱਸ. ਟੀ. ਪੀ. ਮਿਹਰਬਾਨ ਸਿੰਘ ਨੂੰ ਅੰਮ੍ਰਿਤਸਰ ਨਗਰ ਨਿਗਮ ਤੇ ਤਰਨ ਤਾਰਨ ’ਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦਾ ਚਾਰਜ ਮਿਲਿਆ

ਅੰਮ੍ਰਿਤਸਰ, 11 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ ਐਮ. ਟੀ.

Ad Position 21
No active advertisement
ਅਜੀਤ ਡੈਸਕ 12-11-2026
ਅੰਮ੍ਰਿਤਸਰ, 11 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ ਐਮ. ਟੀ. ਪੀ. ਤੋਂ ਪਦ ਉਨਤ ਹੋ ਕੇ ਐੱਸ. ਟੀ. ਪੀ. ਬਣੇ ਮਿਹਰਬਾਨ ਸਿੰਘ ਨੂੰ ਉਨ੍ਹਾਂ ਦੀ ਤਰੱਕੀ ਤੋਂ ਬਾਅਦ ਨਗਰ ਨਿਗਮ ਅੰਮ੍ਰਿਤਸਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਤਰਨ ਤਾਰਨ ’ਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦਾ ਚਾਰਜ ਸੌਪਿਆ ਗਿਆ ਹੈ। ਸ: ਮਿਹਰਬਾਨ ਸਿੰਘ ਕਾਫੀ ਸਮੇਂ ਤੋਂ ਨਗਰ ਨਿਗਮ ਅੰਮ੍ਰਿਤਸਰ ਅਤੇ ਜੰਲਧਰ ’ਚ ਬਤੌਰ ਐਮ. ਟੀ. ਪੀ. ਸੇਵਾ ਨਿਭਾ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਤਰੱਕੀ ਦੇ ਕੇ ਐੱਸ. ਟੀ. ਪੀ. ਬਣਾਇਆ ਗਿਆ ਸੀ। ਐਸ. ਟੀ. ਪੀ. ਬਣਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਜ਼ਿਲ੍ਹਾ ਅਲਾਟ ਨਹੀਂ ਹੋਇਆ ਸੀ। ਹੁਣ ਉਨ੍ਹਾਂ ਉਪਰੋਕਤ ਚਾਰਜ ਸੌਂਪਿਆ ਗਿਆ ਹੈ। ਇਸੇ ਆਦੇਸ਼ਾਂ ’ਚ ਪਦ ਉਨਤ ਹੋ ਕੇ ਅੰਮ੍ਰਿਤਸਰ ਦੇ ਐਮ. ਟੀ. ਪੀ. ਤੋਂ ਐਸ. ਟੀ. ਪੀ. ਬਣੇ ਨਰਿੰਦਰ ਸ਼ਰਮਾ ਨੂੰ ਤਰੱਕੀ ਦਿੱਤੇ ਜਾਣ ਤੋਂ ਬਾਅਦ ਮੁੱਖ ਦਫ਼ਤਰ ਸੀ.ਵੀ.ਓ. ਸੈਲ ਅਤੇ ਵਾਧੂ ਚਾਰਜ ਬਠਿੰਡਾ ਖੇਤਰੀ ਨਗਰ ਨਿਗਮ ਬਠਿੰਡਾ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਿਆਂ ’ਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦਾ ਚਾਰਜ ਸੌਂਪਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ’ਚ ਚੜ੍ਹਦੇ ਸਮੇਂ ਯਾਤਰੀ ਜ਼ਖ਼ਮੀ * ਹੈਲਪ ਡੈਸਕ ’ਤੇ ਤਾਇਨਾਤ ਟੀਮ ਨੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਅਗਲੀ ਖ਼ਬਰ ਮੁੰਬਈ ਦੀ ਪੱਤਰਕਾਰ ਨਾਲ ਅੰਮ੍ਰਿਤਸਰ ’ਚ ਹੋਈ ਲੁੱਟ ਖੋਹ * ਪਰਸ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ
Ad Position 24