27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਖ਼ਾਲਸਾ ਯੂਨੀਵਰਸਿਟੀ ਵਲੋਂ ਫਾਰਮਾਸਿਸਟ ਦਿਵਸ ਦੇ ਸੰਬੰਧ ’ਚ ਸੈਮੀਨਾਰ ਤੇ ਰੈਲੀ

ਅੰਮ੍ਰਿਤਸਰ, 27 ਸਤੰਬਰ (ਹਰਮਿੰਦਰ ਸਿੰਘ)-ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵਲੋਂ ‘ਸਿਹਤਮੰਦ ਭਵਿੱਖ ਲਈ ਫਾਰਮਾਸਿਸਟਾਂ ਨੂੰ ਮਜ਼ਬੂਤ ਬਣਾਉਣਾ’ ਵਿਸ਼ੇ ’ਤੇ ਸੈਮੀਨਾਰ ਅਤੇ ਰੈਲੀ ਦਾ ਕੀਤੀ ਗਈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਸੰਬੰਧ ’ਚ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਲਈ ਮੈਡੀਕਲ ਕਾਲਜ ਦੇ ਐੱਸ.

Ad Position 21
No active advertisement
ਅਜੀਤ ਡੈਸਕ 28-09-2026
ਅੰਮ੍ਰਿਤਸਰ, 27 ਸਤੰਬਰ (ਹਰਮਿੰਦਰ ਸਿੰਘ)-ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵਲੋਂ ‘ਸਿਹਤਮੰਦ ਭਵਿੱਖ ਲਈ ਫਾਰਮਾਸਿਸਟਾਂ ਨੂੰ ਮਜ਼ਬੂਤ ਬਣਾਉਣਾ’ ਵਿਸ਼ੇ ’ਤੇ ਸੈਮੀਨਾਰ ਅਤੇ ਰੈਲੀ ਦਾ ਕੀਤੀ ਗਈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਸੰਬੰਧ ’ਚ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਲਈ ਮੈਡੀਕਲ ਕਾਲਜ ਦੇ ਐੱਸ. ਐੱਮ.ਓ., ਏ.ਆਰ.ਟੀ.ਸੀ. ਡਾ: ਜੋਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੰਬੰਧੀ ’ਵਰਸਿਟੀ ਦੇ ਫੈਕਲਟੀ ਆਫ ਫਾਰਮਾਸਿਊਟੀਕਲ ਐਂਡ ਅਲਾਇਡ ਹੈਲਥ ਸਾਇੰਸਿਜ਼ ਡੀਨ ਡਾ: ਆਰ. ਕੇ. ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਰੋਹ ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਸਵਸਥ ਭਾਰਤ: ਰੋਗਾਣੂਨਾਸ਼ਕ ਦਵਾਈਆਂ ਪ੍ਰਤੀ ਰੋਧਕਤਾ (ਏ. ਐੱਮ. ਆਰ) ਨਾਲ ਮੁਕਾਬਲਾ’ ਦੇ ਵਿਆਪਕ ਮਿਸ਼ਨ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦਾ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ’ਚ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਰੋਗਾਣੂਨਾਸ਼ਕ ਦਵਾਈਆਂ ਦੀ ਤਰਕਸੰਗਤ ਵਰਤੋਂ, ਇਨਫੈਕਸ਼ਨ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਸੁਰੱਖਿਆ ਸੰਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਡਾ: ਧਵਨ ਨੇ ਕਿਹਾ ਕਿ ਸਮਾਰੋਹ ਨੇ ਫਾਰਮੇਸੀ ਸਿੱਖਿਆ, ਜਨ ਸਿਹਤ ਅਤੇ ਏ. ਐੱਮ. ਆਰ. ਸੰਬੰਧੀ ਵਿਚਾਰਾਂ ਦੇ ਆਦਾਨ ਪ੍ਰਦਾਨ ਸੰਬੰਧੀ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲਾ, ਜਾਗਰੂਕਤਾ ਮੁਹਿੰਮ ਤਹਿਤ ਰੈਲੀ ਅਤੇ ਵਿਸ਼ੇਸ਼ ਸੈਮੀਨਾਰ ’ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਡਾ: ਅਮਨਦੀਪ ਸਿੰਘ ਭਾਟੀਆ, ਡਾ: ਰਾਜੀਵ ਕੁਮਾਰ, ਜਸਰੀਨ ਉੱਪਲ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ’ਚ ਮੈਡੀਕਲ ਖੇਤਰ ਨਾਲ ਜੁੜੇ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੀਤੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਜਾਣਕਾਰੀ ਹੀ ਨਹੀਂ ਦਿੱਤੀ, ਸਗੋਂ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀ ਸਿਹਤ ਜਾਗਰੂਕਤਾ ਵਾਲੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਤਿਆਰ ਕੀਤੇ ਗਏ ਜਾਗਰੂਕਤਾ ਪੋਸਟਰ ਤੇ ਤਖਤੀਆਂ ਹੱਥਾਂ ’ਚ ਫੜ੍ਹ ਕੇ ਕਾਲਜ ਕੈਂਪਸ ਦੇ ਆਲੇ ਦੁਆਲੇ ਅਤੇ ਵਿੱਦਿਅਕ ਅਦਾਰੇ ਦੇ ਨਾਲ ਲੱਗਦੇ ਮਾਰਗ ’ਤੇ ਰੈਲੀ ਕੱਢੀ। ਇਸ ਮੌਕੇ ਡਾ: ਜੋਤੀ ਨੇ ਵਿਦਿਆਰਥੀਆਂ ਨੂੰ ਐੱਚ. ਆਈ. ਵੀ. ਏਡਜ਼ ਨਾਲ ਸਬੰਧਿਤ ਜਾਗਰੂਕਤਾ, ਬਚਾਅ ਦੇ ਉਪਾਵਾਂ ਅਤੇ ਸਮਾਜ ’ਚ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਨੀਲਕਮਲ ਸਵਾਮੀ ਪ੍ਰੋਜੈਕਟ ਮੈਨੇਜਰ, ਮੈਡਮ ਟੀਨਾ ਕਾਊਂਸਲਰ ਅਤੇ ਮਨਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਰਾਜਦੂਤ ਦੇ ਪਾਰਟੀਸ਼ਨ ਮਿਊਜ਼ੀਅਮ ਅਤੇ ਜਲ੍ਹਿਆਂਵਾਲਾ ਬਾਗ ਦੇ ਦੌਰੇ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ ਅਗਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਅਧਿਆਤਮਿਕ ਵਰਕਸ਼ਾਪ ਕਰਵਾਈ
Ad Position 24