26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਦੂਜਿਆਂ ਨੂੰ ਘੇਰਨ ਦੀ ਕੋਸ਼ਿਸ਼ ਕਰਨ ਵਾਲੇ ਖ਼ੁਦ ਕਟਹਿਰੇ ਚ ਖੜ੍ਹੇ ਹਨ - ਕਾਂਗਰਸ ਦੇ 'ਸੰਵਿਧਾਨ ਬਚਾਓ ਮਾਰਚ' 'ਤੇ ਸ਼ਿਵਰਾਜ ਸਿੰਘ ਚੌਹਾਨ

ਨਵੀਂ ਦਿੱਲੀ, 26 ਨਵੰਬਰ - ਕਾਂਗਰਸ ਦੇ 'ਸੰਵਿਧਾਨ ਬਚਾਓ ਮਾਰਚ' 'ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "ਜਿਹੜੇ ਲੋਕ ਦੂਜਿਆਂ ਨੂੰ ਘੇਰਨ...

Ad Position 21
No active advertisement
ਅਜੀਤ ਡੈਸਕ 26-11-2026

ਨਵੀਂ ਦਿੱਲੀ, 26 ਨਵੰਬਰ - ਕਾਂਗਰਸ ਦੇ 'ਸੰਵਿਧਾਨ ਬਚਾਓ ਮਾਰਚ' 'ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "ਜਿਹੜੇ ਲੋਕ ਦੂਜਿਆਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਖੁਦ ਕਟਹਿਰੇ ਵਿਚ ਖੜ੍ਹੇ ਹਨ। ਜੇਕਰ ਕਿਸੇ ਨੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ ਅਤੇ ਉਸ ਦਾ ਕਤਲ ਕੀਤਾ ਹੈ, ਤਾਂ ਉਹ ਕਾਂਗਰਸ ਹੈ। ਸੰਵਿਧਾਨ ਦਾ ਅਪਮਾਨ ਕਰਨਾ ਅਤੇ ਉਸ ਨੂੰ ਪੈਰਾਂ ਹੇਠ ਲਤਾੜਨਾ ਕਾਂਗਰਸ ਦੇ ਡੀ.ਐਨ.ਏ ਵਿਚ ਹੀ ਸ਼ਾਮਿਲ ਹੈ। ਐਮਰਜੈਂਸੀ ਕਿਸ ਨੇ ਲਗਾਈ ਸੀ? ਆਜ਼ਾਦੀ ਦੀ ਲੜਾਈ ਦੇ ਮੁਕਾਬਲੇ ਐਮਰਜੈਂਸੀ ਦੌਰਾਨ ਕਿਤੇ ਵੱਧ ਲੋਕਾਂ ਨੂੰ ਜੇਲ੍ਹ ਵਿਚ ਡੱਕਿਆ ਗਿਆ ਸੀ... ਐਮਰਜੈਂਸੀ ਕਿਉਂ ਲਗਾਈ ਗਈ ਸੀ? ਉਦੋਂ ਸੰਵਿਧਾਨ ਦਾ ਕਤਲ ਕੀਤਾ ਗਿਆ ਸੀ... ਇਕੱਲੀ ਇੰਦਰਾ ਗਾਂਧੀ ਨੇ ਹੀ ਚੁਣੀਆਂ ਹੋਈਆਂ ਸਰਕਾਰਾਂ ਨੂੰ 50 ਵਾਰ ਭੰਗ ਕੀਤਾ ਸੀ। ਉਨ੍ਹਾਂ ਨੇ ਸਰਕਾਰਾਂ ਨਾਲ ਅਜਿਹਾ ਸਲੂਕ ਕੀਤਾ ਜਿਵੇਂ ਉਹ ਕੱਪੜਿਆਂ ਦੇ ਜੋੜੇ ਹੋਣ, ਜਦੋਂ ਜੀਅ ਚਾਹਿਆ ਬਦਲ ਦਿੱਤੇ... ਕਾਂਗਰਸ ਨੇ ਲਗਾਤਾਰ ਸੰਵਿਧਾਨ ਦਾ ਮਜ਼ਾਕ ਉਡਾਉਣ ਦਾ ਪਾਪ ਕੀਤਾ ਹੈ; ਅਸਲ ਵਿਚ ਉਹੀ ਲੋਕ ਹੁਣ ਕਟਹਿਰੇ ਵਿਚ ਖੜ੍ਹੇ ਹਨ।"
 

Ad Position 22
No active advertisement
ਅਗਲੀ ਖ਼ਬਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੁੜ ਇਕੱਠੇ ਹੋਣਾ ਇਕ ਸਵਾਗਤਯੋਗ ਕਦਮ ਹੈ - ਰਵਨੀਤ ਸਿੰਘ ਬਿੱਟੂ
Ad Position 24