25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬਿਜਲੀ ਦਾ ਸਰਕਟ ਸ਼ਾਰਟ ਹੋਣ ਨਾਲ ਮਹਿਤਾ ਚੌਂਕ ਅੰਦਰ ਇਕ ਘਰ ਸੜ ਕੇ ਹੋਇਆ ਸੁਆਹ

ਚੌਕ ਮਹਿਤਾ, 25 ਨਵੰਬਰ (ਜਗਦੀਸ਼ ਸਿੰਘ ਬਮਰਾਹ)- ਕਸਬਾ ਮਹਿਤਾ ਚੌਂਕ ਦੇ ਘੁਮਾਣ ਰੋਡ ’ਤੇ ਸਥਿਤ ਕਾਲੋਨੀ ਦੇ ਇਕ ਘਰ ਵਿਚ ਬਿਜਲੀ ਦਾ ਸਰਕਟ ਸ਼ਾਰਟ ਹੋ ਜਾਣ ਕਾਰਨ ਜ਼ਬਰਦਸਤ ਅੱਗ ਲੱਗ ਗਈ, ਜਿਸ ਨਾਲ ਸਾਰੇ ਘਰ ਦਾ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪਰਿਵਾਰ ਦੇ ਮੁਖੀ ਰਜੇਸ਼ ਕੁਮਾਰ ਪੁੱਤਰ ਅੰਮ੍ਰਿਤ ਲਾਲ ਮਹਿਤਾ ਚੌਂਕ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਅਤੇ ਉਸ ਦੀ ਧਰਮ ਪਤਨੀ ਜੋ ਕਿ ਇਕ ਅਧਿਆਪਕਾ ਹਨ, ਆਪਣੀ ਡਿਊਟੀ ਉੱਤੇ ਗਈ ਹੋਈ ਸੀ।

Ad Position 21
No active advertisement
ਅਜੀਤ ਡੈਸਕ 26-11-2026
ਚੌਕ ਮਹਿਤਾ, 25 ਨਵੰਬਰ (ਜਗਦੀਸ਼ ਸਿੰਘ ਬਮਰਾਹ)- ਕਸਬਾ ਮਹਿਤਾ ਚੌਂਕ ਦੇ ਘੁਮਾਣ ਰੋਡ ’ਤੇ ਸਥਿਤ ਕਾਲੋਨੀ ਦੇ ਇਕ ਘਰ ਵਿਚ ਬਿਜਲੀ ਦਾ ਸਰਕਟ ਸ਼ਾਰਟ ਹੋ ਜਾਣ ਕਾਰਨ ਜ਼ਬਰਦਸਤ ਅੱਗ ਲੱਗ ਗਈ, ਜਿਸ ਨਾਲ ਸਾਰੇ ਘਰ ਦਾ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪਰਿਵਾਰ ਦੇ ਮੁਖੀ ਰਜੇਸ਼ ਕੁਮਾਰ ਪੁੱਤਰ ਅੰਮ੍ਰਿਤ ਲਾਲ ਮਹਿਤਾ ਚੌਂਕ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਅਤੇ ਉਸ ਦੀ ਧਰਮ ਪਤਨੀ ਜੋ ਕਿ ਇਕ ਅਧਿਆਪਕਾ ਹਨ, ਆਪਣੀ ਡਿਊਟੀ ਉੱਤੇ ਗਈ ਹੋਈ ਸੀ। ਜਦ ਘਰ ਅੰਦਰ ਅੱਗ ਲੱਗ ਜਾਣ ’ਤੇ ਅੱਗ ਦੀਆਂ ਲਪਟਾਂ ਉੱਠਣ ਅਤੇ ਘਰ ਵਿਚੋਂ ਧੂੰਆਂ ਨਿਕਲਦਾ ਵੇਖ ਗੁਆਂਢੀਆਂ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ਵਿਚ ਅੱਗ ਲੱਗ ਗਈ ਹੈ ਤਾਂ ਉਹ ਸੂਚਨਾ ਮਿਲਦੇ ਸਾਰ ਆਪਣੇ ਭਰਾ ਦੀਪਕ ਨੂੰ ਨਾਲ ਲੈ ਕੇ ਜਦ ਆਪਣੇ ਘਰ ਪੁੱਜੇ ਤਾਂ ਦਰਵਾਜ਼ਾ ਖੋਲ੍ਹ ਕੇ ਆਂਢੀਆਂ ਗੁਆਂਢੀਆਂ ਦੀ ਮਦਦ ਨਾਲ ਉਨ੍ਹਾਂ ਦੇ ਘਰਾਂ ਵਿਚੋਂ ਪਾਣੀ ਦੀਆਂ ਪਾਈਪਾਂ ਲਗਾ ਕੇ ਬਹੁਤ ਲੰਬੀ ਜੱਦੋ-ਜਹਿਦ ਤੋਂ ਬਾਅਦ ਅੱਗ ਬੁਝਾਈ ਗਈ। ਦੀਵਾਰਾਂ ਨਾਲ ਪੀ. ਵੀ. ਸੀ. ਦੀ ਫਿਟਿੰਗ ਨੂੰ ਅੱਗ ਲੱਗੀ ਹੋਣ ਕਰਕੇ ਉਸ ਨੂੰ ਬੁਝਾਉਣਾ ਬੜਾ ਮੁਸ਼ਕਿਲ ਹੋ ਗਿਆ, ਜਿਸ ਨਾਲ ਘਰ ਦਾ ਸਾਰਾ ਸਾਮਾਨ ਜਿਸ ਵਿਚ ਦੋ ਏ ਸੀ, ਦੋ ਐੱਲ. ਈ. ਡੀ., ਸੋਫੇ, ਗੱਦੇ, ਫਰਨੀਚਰ ਪੱਖੇ, ਅਲਮਾਰੀਆਂ, ਦਰਵਾਜੇ ਖਿੜਕੀਆਂ ਆਦਿ ਸੜਨ ਤੋਂ ਇਲਾਵਾ ਇਕ ਅਲਮਾਰੀ ਵਿੱਚਲੇ ਸਾਰੇ ਕੀਮਤੀ ਸਾਮਾਨ ਅਤੇ ਕਿਸੇ ਨੂੰ ਦੇਣ ਲਈ ਰੱਖੇ ਗਏ ਤਕਰੀਬਨ 2 ਲੱਖ ਦੇ ਪੰਜ- ਪੰਜ ਸੌ ਵਾਲੇ ਨੋਟ ਵੀ ਝੁਲਸ ਗਏ। ਰਜੇਸ਼ ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਗੱਡੀ ਇੱਥੇ ਨਹੀਂ ਪੁੱਜੀ । ਜਿੱਥੇ ਪੀੜਤ ਰਜੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਉਸ ਦੀ ਆਰਥਿਕ ਮਦਦ ਕਰਨ ਵਾਸਤੇ ਗੁਹਾਰ ਲਗਾਈ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਛੱਜਲਵੱਡੀ ਵਿਖੇ ਸ਼ਹੀਦ ਗਹਿਲ ਸਿੰਘ ਇਨਕਲਾਬੀ ਮੇਲਾ 28-29 ਨੂੰ ਅਗਲੀ ਖ਼ਬਰ ਅਜਨਾਲਾ ਦੀ ਵਾਰਡ ਨੰਬਰ 4 ਦੇ ਵਾਰਡ ਇੰਚਾਰਜ ਸੁੱਖ ਨਿੱਝਰ ਨੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵਿਚ ਕੀਤੀ ਘਰ ਵਾਪਸੀ
Ad Position 24