27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਅਧਿਆਤਮਿਕ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਅੰਮ੍ਰਿਤਸਰ ਸ਼ਾਖਾ ਕਿਰਪਾਲ ਆਸ਼ਰਮ ਵਲੋਂ ‘ਧਿਆਨ-ਅਭਿਆਸ ਦੇ ਜ਼ਰੀਏ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ’ ਵਿਸ਼ੇ ‘ਤੇ ਮਾਧਵ ਵਿਦਿਆ ਨਿਕੇਤਨ ਸਕੂਲ ‘ਚ ਅਧਿਆਤਮਿਕ ਵਰਕਸ਼ਾਪ ਕਰਵਾਈ, ਜਿਸ ‘ਚ ਵੱਡੀ ਗਿਣਤੀ ‘ਚ ਸਕੂਲ ਫੈਕਲਟੀ ਅਤੇ ਸਟਾਫ਼ ਨੇ ਭਾਗ ਲਿਆ। ਇਸ ਅਧਿਆਤਮਿਕ ਵਰਕਸ਼ਾਪ ‘ਚ ਹਾਜ਼ਰ ਸਰੋਤਿਆਂ ਨੂੰ ਸਮਝਾਇਆ ਗਿਆ ਕਿ ਜਦੋਂ ਮਨੁੱਖ ਇਸ ਸੰਸਾਰ ‘ਚ ਜਨਮ ਲੈਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਦੇ ਹਰ ਮੋੜ ‘ਤੇ ਹਮੇਸ਼ਾ ਕਿਸੇ ਨਾ ਕਿਸੇ ਚੁਣੌਤੀ ਦਾ ਸਾਹਮਣਾ ਕਰਦਾ ਰਹਿੰਦਾ ਹੈ।

Ad Position 21
No active advertisement
ਅਜੀਤ ਡੈਸਕ 28-09-2026
ਅੰਮ੍ਰਿਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਅੰਮ੍ਰਿਤਸਰ ਸ਼ਾਖਾ ਕਿਰਪਾਲ ਆਸ਼ਰਮ ਵਲੋਂ ‘ਧਿਆਨ-ਅਭਿਆਸ ਦੇ ਜ਼ਰੀਏ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ’ ਵਿਸ਼ੇ ‘ਤੇ ਮਾਧਵ ਵਿਦਿਆ ਨਿਕੇਤਨ ਸਕੂਲ ‘ਚ ਅਧਿਆਤਮਿਕ ਵਰਕਸ਼ਾਪ ਕਰਵਾਈ, ਜਿਸ ‘ਚ ਵੱਡੀ ਗਿਣਤੀ ‘ਚ ਸਕੂਲ ਫੈਕਲਟੀ ਅਤੇ ਸਟਾਫ਼ ਨੇ ਭਾਗ ਲਿਆ। ਇਸ ਅਧਿਆਤਮਿਕ ਵਰਕਸ਼ਾਪ ‘ਚ ਹਾਜ਼ਰ ਸਰੋਤਿਆਂ ਨੂੰ ਸਮਝਾਇਆ ਗਿਆ ਕਿ ਜਦੋਂ ਮਨੁੱਖ ਇਸ ਸੰਸਾਰ ‘ਚ ਜਨਮ ਲੈਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਦੇ ਹਰ ਮੋੜ ‘ਤੇ ਹਮੇਸ਼ਾ ਕਿਸੇ ਨਾ ਕਿਸੇ ਚੁਣੌਤੀ ਦਾ ਸਾਹਮਣਾ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਕਰਦਿਆਂ ਉਹ ਅੰਦਰੋਂ ਟੁੱਟ ਜਾਂਦਾ ਹੈ ਅਤੇ ਹਾਰ ਮੰਨ ਬੈਠਦਾ ਹੈ ਕਿਉਂਕਿ ਦੁੱਖਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਉਹ ਗੁਆ ਬੈਠਦਾ ਹੈ। ਵਰਕਸ਼ਾਪ ‘ਚ ਦੱਸਿਆ ਗਿਆ ਕਿ ਜਦੋਂ ਅਸੀਂ ਕਿਸੇ ਪੂਰਨ ਸੰਤ-ਮਹਾਪੁਰਸ਼ ਜਾਂ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਇਨਸਾਨ ਆਪਣੀਆਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਖੁਦ ਕਰ ਸਕਦਾ ਹੈ। ਇਸ ਅਧਿਆਤਮਿਕ ਵਰਕਸ਼ਾਪ ਦੇ ਅੰਤ ‘ਚ ਹਾਜ਼ਰ ਸਾਰਿਆਂ ਨੂੰ ਧਿਆਨ-ਅਭਿਆਸ ਦੀ ਬੈਠਕ ‘ਤੇ ਵੀ ਬਿਠਾਇਆ ਗਿਆ ਅਤੇ ਉਨ੍ਹਾਂ ਨੂੰ ਸੰਤ ਰਾਜਿੰਦਰ ਸਿੰਘ ਤੇ ਸੰਤ-ਮਤ ਦੀਆਂ ਸਿੱਖਿਆਵਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਫਾਰਮਾਸਿਸਟ ਦਿਵਸ ਦੇ ਸੰਬੰਧ ’ਚ ਸੈਮੀਨਾਰ ਤੇ ਰੈਲੀ ਅਗਲੀ ਖ਼ਬਰ ਪੰਜਾਬ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਵਲੋਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਰੋਸ ਪ੍ਰਦਰਸ਼ਨ
Ad Position 24