ਨਸਰਾਲਾ (ਹੁਸ਼ਿਆਰਪੁਰ), 26 ਨਵੰਬਰ (ਸਤਵੰਤ ਸਿੰਘ ਥਿਆੜਾ) - ਹੁਸ਼ਿਆਰਪੁਰ-ਜਲੰਧਰ ਰੋਡ ਤੋਂ ਤਕਰੀਬਨ ਇਕ ਕਿਲੋਮੀਟਰ ਪਿੰਡ ਤਾਰਾਗੜ੍ਹ ਲਿੰਕ ਸੜਕ ’ਤੇ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜ਼ਮ ਏ. ਐੱਸ. ਆਈ. ਕਸ਼ਮੀਰੀ ਲਾਲ ਨੇ ਦੱਸਿਆ ਕੇ ਮ੍ਰਿਤਕ ਗੁਰਸ਼ਰਨਦੀਪ ਸਿੰਘ (32) ਪੁੱਤਰ ਮਲਕੀਤ ਸਿੰਘ ਪਿੰਡ ਸੂਸਾਂ ਆਪਣੇ ਸਾਥੀ ਨਵਦੀਪ ਸਿੰਘ ਦੇ ਨਾਲ ਸੋਨਾਲੀਕਾ ਫੈਕਟਰੀ ਕੰਮ ’ਤੇ ਜਾਣ ਲਈ ਸ਼ਾਮਚੁਰਾਸੀ ਵਾਲੀ ਸਾਈਡ ਤੋਂ ਆ ਰਹੇ ਸੀ। ਇਸੇ ਤਰ੍ਹਾਂ ਹੀ ਚਾਲਕ ਹਰਮਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਚਲੂਪਰ ਆਪਣੇ ਟਰੈਕਟਰ ਟਰਾਲੀ ਤੇ ਆਲੂ ਲੈ ਕੈ ਮੰਡੀ ਜਾਣ ਵਾਸਤੇ ਰੰਧਾਵਾ ਬਰੋਟਾ ਵਾਲੇ ਪਾਸੇ ਤੋਂ ਆ ਰਿਹਾ ਸੀ। ਜਦੋਂ ਇਹ ਦੋਨੋਂ ਵਾਹਨ ਹਾਦਸੇ ਵਾਲੀ ਜਗ੍ਹਾ ਆਏ ਤਾਂ ਆਪਸ ਵਿਚ ਟਕਰਾ ਗਏ, ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜਦਿਆਂ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਨਸਰਾਲਾ ਨਜ਼ਦੀਕ ਤਾਰਾਗੜ੍ਹ ਪਿੰਚ 'ਚ ਟ੍ਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ,ਇਕ ਵਿਅਕਤੀ ਦੀ ਮੌਤ
ਨਸਰਾਲਾ (ਹੁਸ਼ਿਆਰਪੁਰ), 26 ਨਵੰਬਰ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਰੋਡ ਤੋਂ ਤਕਰੀਬਨ ਇਕ ਕਿਲੋਮੀਟਰ ਪਿੰਡ ਤਾਰਾਗੜ੍ਹ ਲਿੰਕ ਸੜਕ ’ਤੇ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਜੀਤ ਡੈਸਕ
26-11-2026