26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਇੰਨੀ ਵੱਡੀ ਰੈਲੀ ਪੰਜਾਬ ਦੇ ਇਤਿਹਾਸ ਚ ਕਦੇ ਨਹੀਂ ਹੋਈ - ਖੁਸ਼ਹਾਲ ਪੰਜਾਬ ਮਹਾਰੈਲੀ 'ਚ ਕੇਜਰੀਵਾਲ

ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ...

Ad Position 21
No active advertisement
ਅਜੀਤ ਡੈਸਕ 26-11-2026

ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਵਿਧਾਨ ਦਿਵਸ 'ਤੇ ਹੀ ਪਾਰਟੀ ਦੀ ਸਥਾਪਨਾ ਹੋਈ ਸੀ। ਇੰਨੀ ਵੱਡੀ ਰੈਲੀ ਪੰਜਾਬ ਦੇ ਇਤਿਹਾਸ ਵਿਚ ਕਦੇ ਨਹੀਂ ਹੋਈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੀਆਂ ਗਾਰੰਟੀਆਂ ਤੇ  ਵਾਅਦੇ ਪੂਰੇ ਕੀਤੇ ਹਨ। ਅਸੀਂ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕੀਤਾ। ਮੁਹੱਲਾ ਕਲੀਨਿਕ ਬਣਾਏ ਗਏ, ਕਈ ਸਕੂਲ ਬਿਹਤਰ ਹੋਏ ਹਨ। ਅਸੀਂ ਮਾਵਾਂ ਭੈਣਾਂ ਨੂੰ ਦਿੱਤੀ ਗਾਰੰਟੀ ਪੂਰੀ ਕੀਤੀ ਹੈ ਤੇ ਮਾਵਾਂ ਧੀਆਂ ਸਤਕਾਰ ਯੋਜਨਾ ਸ਼ੁਰੂ ਕੀਤੀ।ਪਹਿਲੀ ਸਰਕਾਰਾਂ ਖ਼ਜ਼ਾਨਾ ਲੁੱਟ ਕੇ ਚਲੀਆਂ ਗਈਆਂ। ਅਸੀਂ ਜਦੋਂ ਸਰਕਾਰ ਸੰਭਾਲੀ ਤਾਂ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਸੀ। ਅਸੀਂ 4 ਸਾਲਾਂ ਵਿਚ ਪੰਜਾਬ ਦਾ ਖ਼ਜ਼ਾਨਾ ਭਰਿਆ।  
ਵਿਰੋਧੀਆਂ ਉੱਪਰ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਕਿਹਾ ਕਿ ਉਹ ਮਾਵਾਂ ਧੀਆਂ ਸਕੀਮ ਬੰਦ ਕਰ ਦੇਣਗੇ।  ਕਾਂਗਰਸ ਨੇ ਮਾਵਾਂ ਧੀਆਂ ਸਕੀਮ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਕਾਂਗਰਸ ਸਰਕਾਰ ਆਉਣ 'ਤੇ ਇਹ ਸਕੀਮ ਬੰਦ ਹੋ ਜਾਵੇਗੀ। ਦਿੱਲੀ 'ਚ ਸਾਡੀਆਂ ਮੁਫ਼ਤ ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਫ਼ਤ ਬਿਜਲੀ ਬੰਦ ਹੋਣ ਵਾਲੀ ਹੈ।

 

Ad Position 22
No active advertisement
ਅਗਲੀ ਖ਼ਬਰ ਐਨ. ਚੰਦਰਸ਼ੇਖਰਨ ਨੂੰ ਤੀਜੀ ਵਾਰ 'ਟਾਟਾ ਸੰਨਜ਼' ਦੇ ਕਾਰਜਕਾਰੀ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਪਹੁੰਚਿਆ ਹ...
Ad Position 24