ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਾਜ਼ਿਲਕਾ ਵਲੋਂ 2 ਸਪੋਰਟ ਪਰਸਨ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫ਼ਾਜ਼ਿਲਕਾ ਵਲੋਂ ਪੋਕਸੋ ਐਕਟ ਦੀ ਧਾਰਾ 39 ਅਧੀਨ ‘ਮਾਡਲ ਗਾਈਡਲਾਈਨਜ਼ ਵਿਦ ਰਿਸਪੈਕਟ ਟੂ ਸਪੋਰਟ ਪਰਸਨਜ਼’ ਅਨੁਸਾਰ ਮਾਨਤਾ ਪ੍ਰਾਪਤ ਕੁੱਲ 2 ‘ਸਪੋਰਟ ਪਰਸਨ’ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਅਤੇ ਸੰਸਥਾਵਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਯੋਗ ਉਮੀਦਵਾਰ ਜਾਂ ਸੰਸਥਾਵਾਂ ਆਪਣੇ ਬਿਨੈ ਪੱਤਰ ਮਿਤੀ 15 ਨਵੰਬਰ 2 ਨੂੰ ਸ਼ਾਮ 5 ਵਜੇ ਤੱਕ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫ਼ਾਜ਼ਿਲਕਾ (ਡੀ.
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫ਼ਾਜ਼ਿਲਕਾ ਵਲੋਂ ਪੋਕਸੋ ਐਕਟ ਦੀ ਧਾਰਾ 39 ਅਧੀਨ ‘ਮਾਡਲ ਗਾਈਡਲਾਈਨਜ਼ ਵਿਦ ਰਿਸਪੈਕਟ ਟੂ ਸਪੋਰਟ ਪਰਸਨਜ਼’ ਅਨੁਸਾਰ ਮਾਨਤਾ ਪ੍ਰਾਪਤ ਕੁੱਲ 2 ‘ਸਪੋਰਟ ਪਰਸਨ’ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਅਤੇ ਸੰਸਥਾਵਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਯੋਗ ਉਮੀਦਵਾਰ ਜਾਂ ਸੰਸਥਾਵਾਂ ਆਪਣੇ ਬਿਨੈ ਪੱਤਰ ਮਿਤੀ 15 ਨਵੰਬਰ 2 ਨੂੰ ਸ਼ਾਮ 5 ਵਜੇ ਤੱਕ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਫ਼ਾਜ਼ਿਲਕਾ (ਡੀ. ਸੀ. ਕੰਪਲੈਕਸ, ਤੀਸਰੀ ਮੰਜ਼ਿਲ, ਕਮਰਾ ਨੰਬਰ 405, ਬਲਾਕ-ਏ) ਵਿਖੇ ਜਮਾਂ ਕਰਵਾ ਸਕਦੇ ਹਨ। ਭਰਤੀ ਸਬੰਧੀ ਲੋੜੀਂਦੀ ਯੋਗਤਾ, ਸ਼ਰਤਾਂ ਅਤੇ ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ ’ਤੇ ਵਿਜ਼ਟ ਕੀਤਾ ਜਾ ਸਕਦਾ ਹੈ। ਵਿਭਾਗ ਅਨੁਸਾਰ ਭਰਤੀ ਨੋਟਿਸ ਸਬੰਧੀ ਕੋਈ ਵੀ ਸੋਧ ਜਾਂ ਅੱਪਡੇਟ ਉਕਤ ਵੈੱਬਸਾਈਟ ’ਤੇ ਹੀ ਜਾਰੀ ਕੀਤੀ ਜਾਵੇਗੀ।