ਏਂਜਲਸ ਵਰਲਡ ਸਕੂਲ ’ਚ ਪਹਿਲੀ ਕਲਾਸ ਦੇ ਬੱਚਿਆਂ ਲਈ ਕਰਵਾਈ ਗਈ ‘ਡੌਜਿੰਗ ਟੇਬਲ’ ਐਕਟੀਵਿਟੀ
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਅਬੋਹਰ ਦੇ ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਵਿਚ ਵਿਦਿਆਰਥੀਆਂ ਦੀ ਗਣਿਤ ਦੀ ਸਮਝ ਨੂੰ ਸਰਲ ਅਤੇ ਰੋਚਕ ਬਣਾਉਣ ਦੇ ਉਦੇਸ਼ ਨਾਲ ਪਹਿਲੀ ਕਲਾਸ ਦੇ ਬੱਚਿਆਂ ਲਈ ‘ਡੌਜਿੰਗ ਟੇਬਲ’ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਪਹਾੜੇ ਯਾਦ ਕਰਨ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਦਾ ਅਭਿਆਸ ਕਰਵਾਇਆ ਗਿਆ।
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਅਬੋਹਰ ਦੇ ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਵਿਚ ਵਿਦਿਆਰਥੀਆਂ ਦੀ ਗਣਿਤ ਦੀ ਸਮਝ ਨੂੰ ਸਰਲ ਅਤੇ ਰੋਚਕ ਬਣਾਉਣ ਦੇ ਉਦੇਸ਼ ਨਾਲ ਪਹਿਲੀ ਕਲਾਸ ਦੇ ਬੱਚਿਆਂ ਲਈ ‘ਡੌਜਿੰਗ ਟੇਬਲ’ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਰਾਹੀਂ ਬੱਚਿਆਂ ਨੂੰ ਪਹਾੜੇ ਯਾਦ ਕਰਨ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਦਾ ਅਭਿਆਸ ਕਰਵਾਇਆ ਗਿਆ। ਐਕਟੀਵਿਟੀ ਦੌਰਾਨ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਗਣਿਤ ਦੇ ਸਵਾਲਾਂ ਨੂੰ ਧਿਆਨਪੂਰਵਕ ਹੱਲ ਕੀਤਾ। ਅਧਿਆਪਕਾਂ ਨੇ ਬੱਚਿਆਂ ਨੂੰ ਗੁਣਾ ਦੇ ਸਵਾਲ ਸਮਝਾਉਣ ਅਤੇ ਪਹਾੜੇ ਆਸਾਨੀ ਨਾਲ ਯਾਦ ਕਰਨ ਦੇ ਤਰੀਕੇ ਦੱਸੇ। ਬੱਚਿਆਂ ਨੇ ਬਿਨਾਂ ਕਿਸੇ ਦਬਾਅ ਦੇ ਖੇਡ-ਖੇਡ ਵਿਚ ਸਿੱਖਣ ਦਾ ਅਨੰਦ ਮਾਣਿਆ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਗਣਿਤ ਪ੍ਰਤੀ ਰੁਚੀ ਜਾਗਦੀ ਹੈ ਅਤੇ ਉਨ੍ਹਾਂ ਦੀ ਮਾਨਸਿਕ ਗਣਨਾ ਸ਼ਕਤੀ, ਆਤਮ-ਵਿਸ਼ਵਾਸ ਤੇ ਇਕਾਗਰਤਾ ਵਿਚ ਵਾਧਾ ਹੁੰਦਾ ਹੈ।