04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਐੱਸ.ਐੱਸ.ਪੀ ਫ਼ਾਜ਼ਿਲਕਾ ਵਲੋਂ ਅਬੋਹਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ, ਸਾਈਬਰ ਚੌਂਕੀ ਨੂੰ ਦਿੱਤੀ ਮਨਜ਼ੂਰੀ ਥਾਣਾ ਸਦਰ ਦੇ ਸਾਂਝ ਕੇਂਦਰ ’ਚ ਚੱਲੇਗੀ ਸਾਈਬਰ ਚੌਂਕੀ, ਹਫ਼ਤੇ ’ਚ 2 ਦਿਨ ਮੌਜੂਦ ਰਹਿਣਗੇ ਇੰਚਾਰਜ

ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਦੀਵਾਲੀ ਦੇ ਸ਼ੁੱਭ ਅਵਸਰ ’ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ.

Ad Position 21
No active advertisement
ਅਬੋਹਰ ਦੇ ਥਾਣਾ ਸਦਰ ਸਾਂਝ ਕੇਂਦਰ ਵਿਖੇ ਸਾਈਬਰ ਚੌਂਕੀ ਖੋਲ੍ਹਣ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨਾਲ ਹਨ ਇੰਸਪੈਕਟਰ ਪ੍ਰਮਿਲਾ ਰਾਣੀ। ਅਜੀਤ ਤਸਵੀਰ 05-11-2026
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਦੀਵਾਲੀ ਦੇ ਸ਼ੁੱਭ ਅਵਸਰ ’ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਅਬੋਹਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸ਼ਹਿਰ ਵਿਚ ਵਧਦੇ ਸਾਈਬਰ ਅਪਰਾਧਾਂ ਅਤੇ ਆਨਲਾਈਨ ਠੱਗੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਅਬੋਹਰ ਵਿਖੇ ਸਾਈਬਰ ਚੌਂਕੀ ਸਥਾਪਿਤ ਕਰਨ ਦੀ ਮੰਗ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਸਾਈਬਰ ਚੌਂਕੀ ਥਾਣਾ ਸਦਰ ਅਬੋਹਰ ਦੇ ਸਾਂਝ ਕੇਂਦਰ ਵਿਚ ਚਲਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪ੍ਰਮਿਲਾ ਰਾਣੀ ਨੇ ਦੱਸਿਆ ਕਿ ਐੱਸ.ਐੱਸ.ਪੀ.ਦੇ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਜਾ ਰਹੀ ਇਸ ਚੌਂਕੀ ਨਾਲ ਆਨਲਾਈਨ ਧੋਖਾਧੜੀ, ਬੈਂਕਿੰਗ ਫਰੌਡ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਅਪਰਾਧਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਹੋਵੇਗੀ। ਹੁਣ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਦੂਰ-ਦੁਰਾਡੇ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਹਫ਼ਤੇ ’ਚ ਦੋ ਦਿਨ (ਮੰਗਲਵਾਰ ਅਤੇ ਸ਼ਨੀਵਾਰ) ਇੱਥੇ ਮੌਜੂਦ ਰਹਿਣਗੇ, ਜਦਕਿ ਬਾਕੀ ਸਟਾਫ਼ ਪੂਰਾ ਹਫ਼ਤਾ ਤਾਇਨਾਤ ਰਹੇਗਾ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਉੱਘੇ ਸਮਾਜ ਸੇਵੀ ਗਗਨ ਚੁੱਘ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕੋਲ ਅਬੋਹਰ ਵਿਚ ਸਾਈਬਰ ਚੌਂਕੀ ਖੋਲ੍ਹਣ ਦੀ ਮੰਗ ਚੁੱਕੀ ਸੀ। ਮੰਗ ਪ੍ਰਵਾਨ ਹੋਣ ’ਤੇ ਗਗਨ ਚੁੱਘ ਨੇ ਐੱਸ.ਐੱਸ.ਪੀ. ਗਗਨਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਡਿਜੀਟਲ ਲੈਣ-ਦੇਣ ਦੇ ਦੌਰ ’ਚ ਆਨਲਾਈਨ ਠੱਗੀ ਵੱਡੀ ਚੁਨੌਤੀ ਬਣ ਚੁੱਕੀ ਹੈ। ਅਬੋਹਰ ਵਿਚ ਸਾਈਬਰ ਚੌਂਕੀ ਖੁੱਲ੍ਹਣ ਨਾਲ ਪੀੜਤਾਂ ਨੂੰ ਸਮੇਂ ਸਿਰ ਨਿਆਂ ਅਤੇ ਪੁਲਿਸ ਸਹਾਇਤਾ ਮਿਲ ਸਕੇਗੀ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਛਾਉਣੀ ’ਚ ਦੀਵਾਲੀ ਦੀ ਵਧਾਈ ਮੰਗ ਰਹੇ ਕਿੰਨਰਾਂ ਨਾਲ ਲੁੱਟ: ਮੋਟਰਸਾਈਕਲ ਸਵਾਰ ਲੁਟੇਰੇ 18,000 ਰੁਪਏ ਖੋਹ ਕੇ... ਅਗਲੀ ਖ਼ਬਰ ਆਤਮ ਵੱਲਭ ਪਬਲਿਕ ਸਕੂਲ ਵਿਚ ‘ਦੀਪਾਵਲੀ ਧਮਾਕਾ-2026’ ਦਾ ਸ਼ਾਨਦਾਰ ਆਯੋਜਨ ਵਿਦਿਆਰਥੀਆਂ ਨੇ ਦੀਵੇ ਸਜਾਉਣ, ਰੰਗੋਲੀ ਅਤੇ ਮ...
Ad Position 24