ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਮਹਾਤਮਾ ਅਨੰਦ ਸਵਾਮੀ ਦੀ ਬਰਸੀ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਗੁਰੂ ਜੰਭੇਸ਼ਵਰ ਡੀ. ਏ.
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਹਰੀਪੁਰਾ ਵਿਖੇ ਮਹਾਤਮਾ ਅਨੰਦ ਸਵਾਮੀ ਦੀ ਬਰਸੀ ਮੌਕੇ ਹਵਨ ਕਮੇਟੀ ਦੇ ਵਿਦਿਆਰਥੀਆਂ ਵਲੋਂ ਅਧਿਆਪਕਾ ਸ਼੍ਰੀਮਤੀ ਰੇਖਾ ਇਸ਼ਪੂਜਾਨੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਦੌਰਾਨ ਸਮੂਹ ਵਿਦਿਆਰਥੀਆਂ ਤੇ ਸਟਾਫ਼ ਵਲੋਂ ਮਹਾਤਮਾ ਅਨੰਦ ਸਵਾਮੀ ਦੇ ਜੀਵਨ ਤੇ ਆਦਰਸ਼ਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸੰਚਾਲਨ ਦੀ ਭੂਮਿਕਾ ਵਿਦਿਆਰਥਣਾਂ ਸੇਜਲ ਤੇ ਅਮਾਨਤ ਨੇ ਨਿਭਾਈ। ਵਿਦਿਆਰਥਣ ਅਵਲੀਨ ਕੌਰ ਨੇ ਕਵਿਤਾ ਪੇਸ਼ ਕੀਤੀ ਜਦਕਿ ਕੋਮਲ ਨੇ ਮਹਾਤਮਾ ਅਨੰਦ ਸਵਾਮੀ ਦੇ ਜੀਵਨ ਤੇ ਆਦਰਸ਼ਾਂ ’ਤੇ ਚਾਨਣਾ ਪਾਇਆ। ਵਿਦਿਆਰਥੀ ਜੌਰਡਨ, ਗੁਰਕੀਰਤ, ਤਾਨੀਆ, ਰਵੀਨਾ ਤੇ ਕੋਮਲ ਵਲੋਂ ਸਚਾਈ, ਇਮਾਨਦਾਰੀ ਤੇ ਅਨੁਸ਼ਾਸਨ ’ਤੇ ਆਧਾਰਿਤ ਇਕ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਹਵਨ ਸਮਿਤੀ ਦੇ ਵਿਦਿਆਰਥੀਆਂ ਜ਼ੀਨਤ, ਸੁਨੇਹਾ, ਗਗਨਦੀਪ, ਗੁਰਨੂਰ, ਆਂਚਲ, ਗਵੀਸ਼ ਤੇ ਖ਼ੁਸ਼ਬੂ ਨੇ ਵੀ ਪ੍ਰੋਗਰਾਮ ’ਚ ਸਰਗਰਮ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਸੁਖਦੇਵ ਸਿੰਘ ਤੇ ਸੁਪਰਵਾਈਜ਼ਰ ਮੁਖੀ ਹਰਦੀਪ ਕੌਰ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।