25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਿਮਿਸ਼ਾ ਮਹਿਤਾ ਨੇ ਬੀਣੇਵਾਲ ਦੁਸਹਿਰਾ ਗਰਾਊਂਡ ਲਈ ਦਿੱਤੇ ਢਾਈ ਲੱਖ

ਬੀਣੇਵਾਲ, 24 ਅਕਤੂਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਿੰਡ ਬੀਣੇਵਾਲ ਦੇ ਦੁਸਹਿਰਾ ਗਰਾਊਂਡ ਨੂੰ ਵਿਕਸਿਤ ਕਰਨ ਤੇ ਸੋਲਰ ਲਾਈਟਾਂ ਲਗਾਉਣ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦੁਸਹਿਰਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਪਿੰਡ ਦੀ ਪੰਚਾਇਤ ਨੂੰ ਦਿੱਤੀ। ਨਿਮਿਸ਼ਾ ਮਹਿਤਾ ਨੇ ਦੁਸਹਿਰਾ ਸਮਾਗਮ ‘ਚ ਇਕੱਤਰ ਹੋਏ ਲੋਕਾਂ ਨੇ ਵਿਜੇ ਦਸ਼ਮੀ ਤੇ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਪੰਜਾਬ ਵਿਚ ਬੁਰਾਈ ਇੰਨੀ ਵੱਧ ਗਈ ਹੈ ਕਿ ਨਸ਼ੇ ਵਿਰੁੱਧ ਜੰਗ ਲੜਨ ਵਾਲਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਤੇ ਨਸ਼ਾ ਵੇਚਣ ਵਾਲੇ ਬੇਖ਼ੌਫ ਘੁੰਮ ਰਹੇ ਹਨ।

Ad Position 21
No active advertisement
ਅਜੀਤ ਡੈਸਕ 25-10-2026
ਬੀਣੇਵਾਲ, 24 ਅਕਤੂਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਿੰਡ ਬੀਣੇਵਾਲ ਦੇ ਦੁਸਹਿਰਾ ਗਰਾਊਂਡ ਨੂੰ ਵਿਕਸਿਤ ਕਰਨ ਤੇ ਸੋਲਰ ਲਾਈਟਾਂ ਲਗਾਉਣ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦੁਸਹਿਰਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਪਿੰਡ ਦੀ ਪੰਚਾਇਤ ਨੂੰ ਦਿੱਤੀ। ਨਿਮਿਸ਼ਾ ਮਹਿਤਾ ਨੇ ਦੁਸਹਿਰਾ ਸਮਾਗਮ ‘ਚ ਇਕੱਤਰ ਹੋਏ ਲੋਕਾਂ ਨੇ ਵਿਜੇ ਦਸ਼ਮੀ ਤੇ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਪੰਜਾਬ ਵਿਚ ਬੁਰਾਈ ਇੰਨੀ ਵੱਧ ਗਈ ਹੈ ਕਿ ਨਸ਼ੇ ਵਿਰੁੱਧ ਜੰਗ ਲੜਨ ਵਾਲਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਤੇ ਨਸ਼ਾ ਵੇਚਣ ਵਾਲੇ ਬੇਖ਼ੌਫ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਸਭ ਤੋਂ ਵੱਡੀ ਜ਼ਰੂਰਤ ਨਸ਼ਾਖੋਰੀ, ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦਾ ਰਾਵਣ ਸਾੜਨ ਦੀ ਹੈ ਅਤੇ ਇਹ ਰਾਵਣ ਫੂਕਣ ਲਈ ਜਨਤਾ ਨੂੰ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣ ਦੀ ਲੋੜ ਹੈ ਤਾਂ ਜੋ ਯੂ. ਪੀ. ਵਰਗਾ ਯੋਗੀ ਰਾਜ ਪੰਜਾਬ ਵਿਚ ਸਥਾਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਮੈਦਾਨ ਨੂੰ ਵੱਡੇ ਸਟੇਡੀਅਮ ਵਾਂਗ ਵਿਕਸਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਮਹਾਤਮਾ ਅਨੰਦ ਸਵਾਮੀ ਦੀ ਬਰਸੀ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਅਗਲੀ ਖ਼ਬਰ ਵਿਧਾਇਕ ਰਾਜਾ ਵਲੋਂ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ
Ad Position 24