25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਵੱਡਾ ਫੈਸਲਾ - ਸਾਰੀਆਂ ਐਨ ਆਰ ਐਕਸ ਦਵਾਈਆਂ ਕੰਪਨੀਆਂ ਨੂੰ ਵਾਪਸ ਕੀਤੀਆਂ ਜਾਣਗੀਆਂ

ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਇਕ ਵੱਡਾ ਫੈਸਲਾ...

Ad Position 21
No active advertisement
ਅਜੀਤ ਡੈਸਕ 25-10-2026

ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਇਕ ਵੱਡਾ ਫੈਸਲਾ ਲੈਂਦਿਆਂ ਸਾਰੀਆਂ ਐਨ.ਆਰ. ਐਕਸ ਦਵਾਈਆਂ ਕੰਪਨੀਆਂ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਜੋ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰ ਜੀ.ਐਸ. ਚਾਵਲਾ ਦੀ ਅਗਵਾਈ ਵਿਚ ਹੋਈ, ਬੈਠਕ ਦੇ ਫ਼ੈਸਲੇ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੂੰ ਭੇਜਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਐਨ.ਆਰ.ਐਕਸ. ਦਵਾਈਆਂ ਦਾ ਸਾਰਾ ਸਟਾਕ ਕੰਪਨੀਆਂ ਨੂੰ ਵਾਪਸ ਕਰ ਦਿੱਤਾ ਜਾਵੇ।ਰਿਟੇਲਰ ਆਪਣਾ ਸਟਾਕ ਹੋਲਸੇਲਰਾ ਨੂੰ ਵਾਪਸ ਕਰ ਦੇਣ, ਜਿਸ ਤੋਂ ਖ਼ਰੀਦਿਆ ਹੈ। ਇਸ ਵਾਸਤੇ ਆਖਰੀ ਤਰੀਕ 25 ਅਕਤੂਬਰ 2026 ਨਿਰਧਾਰਿਤ ਕੀਤੀ ਗਈ।ਇਸ ਸੰਬੰਧੀ ਪੰਜਾਬ ਦੇ ਸਿਹਤ ਮੰਤਰੀ, ਡੀ.ਜੀ.ਪੀ. ਪੰਜਾਬ .ਅਤੇ ਜੁਆਇੰਟ ਅਸਿਸਟੈਂਟ ਡਰੱਗ ਕਮਿਸ਼ਨਰਾਂ ਪੰਜਾਬ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਦਾ ਕਹਿਣਾ ਹੈ ਕਿ ਹੋਰ ਵੇਰਵੇ ਜਲਦ ਹੀ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਹੀ ਕੰਮ ਕਰਨ ਵਾਲੇ ਕੈਮਿਸਟਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਦੇਖਦਿਆਂ ਹੋਇਆ ਕੀਤਾ ਗਿਆ ਹੈ।  ਕੈਮਿਸਟ ਆਗੂਆਂ ਨੇ ਹੋਰ ਕਿਹਾ ਕਿ ਜਿਨ੍ਹਾਂ ਵੀ ਦਵਾਈਆਂ 'ਤੇ ਸਿਹਤ ਵਿਭਾਗ ਪੰਜਾਬ ਜਾਂ ਪੰਜਾਬ ਪੁਲਿਸ ਨੂੰ ਇਤਰਾਜ ਹੈ, ਉਨ੍ਹਾਂ ਦਾ ਪ੍ਰਬੰਧ ਸਰਕਾਰੀ ਡਿਸਪੈਂਸਰੀਆਂ ਅਤੇ ਜਨ ਔਸ਼ਧੀ ਕੇਂਦਰਾਂ 'ਤੇ ਕਰ ਦਿੱਤਾ ਜਾਵੇ ਅਤੇ ਕੰਪਨੀਆਂ ਤੋਂ ਕੈਮਿਸਟਾਂ ਨੂੰ ਉਨ੍ਹਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਵਾ ਦਿੱਤੀ ਜਾਵੇ। ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਐਸੋਸੀਏਸ਼ਨ ਕਦੇ ਵੀ ਉਨ੍ਹਾਂ ਕੈਮਿਸਟਾਂ ਦੇ ਨਾਲ ਨਹੀਂ ਖੜਦੀ, ਜਿਨ੍ਹਾਂ ਨੇ ਪਾਬੰਦੀਸ਼ੁਦਾ ਦਵਾਈਆਂ ਨੂੰ ਨਸ਼ਿਆਂ ਦੀ ਵਰਤੋਂ ਲਈ ਵੇਚਿਆ ਹੈ, ਪਰ ਉਹ ਸਹੀ ਕੰਮ ਕਰਨ ਵਾਲੇ ਕੈਮਿਸਟਾਂ ਦੇ ਹਮੇਸ਼ਾ ਨਾਲ ਖੜੇ ਹਨ।
ਦੂਜੇ ਪਾਸੇ ਆਮ ਲੋਕਾਂ ਵਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੇਸ਼ੱਕ ਇਹ ਫ਼ੈਸਲਾ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਮਜ਼ਬੂਰੀ ਵਿਚ ਲਿਆ ਹੈ ਪਰ ਇਸ ਨਾਲ ਜਰੂਰਤਮੰਦ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਜੈਵਿਕ ਖੇਤੀ ਅਤੇ ਰਵਾਇਤੀ ਖੇਤੀਬਾੜੀ ਤਰੀਕਿਆਂ ਨੂੰ ਮੁੜ ਸੁਰਜੀਤ ਕੀਤਾ ਹੈ ਪੰਜਾਬ ਵਿਚ ਖੇਤੀ ਵਿਰਾਸਤ ਮਿਸ਼ਨ ਨੇ - ਪ੍ਰਧਾ... ਅਗਲੀ ਖ਼ਬਰ ਮੇਰੇ ਲਈ, ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹੈ 'ਮਨ ਕੀ ਬਾਤ' - ਪ੍ਰਧਾਨ ਮੰਤਰੀ
Ad Position 24