25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

1 ਨਵੰਬਰ ਵਾਲੇ ਦਿਨ ਦਿੱਲੀ ਚ ਰੈਲੀ ਕਰਨ ਤੋਂ ਗ਼ੁਰੇਜ਼ ਕਰੇ ਕਾਂਗਰਸ - ਐਡਵੋਕੇਟ ਧਾਮੀ

ਤਲਵੰਡੀ ਸਾਬੋ (ਬਠਿੰਡਾ) - , 25 ਅਕਤੂਬਰ (ਰਣਜੀਤ ਸਿੰਘ ਰਾਜੂ) - ਕਾਂਗਰਸ ਪਾਰਟੀ ਵਲੋਂ ' ਵੋਟ ਬਚਾਓ ਦੇਸ਼ ਬਚਾਓ ' ਦੇ ਨਾਂਅ ਰਾਹੁਲ ਗਾਂਧੀ ਦੀ ਅਗਵਾਈ...

Ad Position 21
No active advertisement
ਅਜੀਤ ਡੈਸਕ 25-10-2026

ਤਲਵੰਡੀ ਸਾਬੋ (ਬਠਿੰਡਾ) - , 25 ਅਕਤੂਬਰ (ਰਣਜੀਤ ਸਿੰਘ ਰਾਜੂ) - ਕਾਂਗਰਸ ਪਾਰਟੀ ਵਲੋਂ ' ਵੋਟ ਬਚਾਓ ਦੇਸ਼ ਬਚਾਓ ' ਦੇ ਨਾਂਅ ਰਾਹੁਲ ਗਾਂਧੀ ਦੀ ਅਗਵਾਈ ਚ ਦਿੱਲੀ ਵਿਖੇ 1 ਨਵੰਬਰ ਨੂੰ ਕੀਤੀ ਜਾ ਰਹੀ ਸਿਆਸੀ ਰੈਲੀ ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਵੰਬਰ 1984 ਚ ਦਿੱਲੀ ਸਮੇਤ ਹੋਰਨਾਂ ਰਾਜਾਂ ਚ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਕੀਤੇ ਸਿੱਖ ਕਤਲੇਆਮ ਨੂੰ ਹਰ ਵਰ੍ਹੇ 1 ਨਵੰਬਰ ਨੂੰ ਸਮੁੱਚੀ ਕੌਮ ਯਾਦ ਕਰਕੇ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿੰਦੀ ਹੈ।ਭਾਵੇਂ ਜੂਨ ਮਹੀਨਾ ਹੋਵੇ ਜਾਂ ਨਵੰਬਰ ਹਰ ਸਿੱਖ ਦੇ ਜ਼ਖ਼ਮ ਇਨ੍ਹਾਂ ਮਹੀਨਿਆਂ ਚ ਅੱਲ੍ਹੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਜਮਾਤ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਪਰ ਫੇਰ ਵੀ ਉਸਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਲਵੇ ਅਤੇ ਇਕ ਨਵੰਬਰ ਨੂੰ ਦਿੱਲੀ ਚ ਕੀਤੀ ਜਾਣ ਵਾਲੀ ਰੈਲੀ ਨੂੰ ਕਰਨ ਤੋਂ ਗ਼ੁਰੇਜ਼ ਕਰੇ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ,ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ 'ਆਪ੍ਰੇਸ਼ਨ ਟ੍ਰਾਈਡੈਂਟ' ਤਹਿਤ ਈ.ਡੀ. ਵਲੋਂ ਮਿਜ਼ੋਰਮ ਅਤੇ ਮਨੀਪੁਰ ਚ 1,424 ਬੈਂਕ ਖ਼ਾਤੇ ਫ੍ਰੀਜ਼, 17.82 ਕਰੋੜ ਰੁਪਏ ਦ... ਅਗਲੀ ਖ਼ਬਰ 'ਹੇਵਾਲ' ਨਾਮਕ ਨਦੀ ਚ ਨਵੀਂ ਜਾਨ ਫੂਕਣ ਲਈ ਮਿਲ ਕੇ ਉਪਰਾਲਾ ਕੀਤਾ ਹੈ ਉੱਤਰਾਖੰਡ ਦੇ ਲੋਕਾਂ ਨੇ - ਪ੍ਰਧਾਨ ਮੰਤਰੀ ਮੋਦੀ
Ad Position 24