ਅੰਤਰਰਾਸ਼ਟਰੀ ਪੋਲੀਓ ਰੋਕੂ ਦਿਵਸ ਮਨਾਇਆ
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਰੋਟਰੀ ਕਲੱਬ ਅਬੋਹਰ ਸੈਂਟਰਲ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਨਵਜੰਮੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਅੰਤਰਰਾਸ਼ਟਰੀ ਪੋਲੀਓ ਰੋਕੂ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਰੋਟਰੀ ਕਲੱਬ ਅਬੋਹਰ ਸੈਂਟਰਲ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਨਵਜੰਮੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਅੰਤਰਰਾਸ਼ਟਰੀ ਪੋਲੀਓ ਰੋਕੂ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਲਈ ਸ਼ਹਿਰ ਵਿਚ ਮੁਹਿੰਮ ਚਲਾਈ ਜਾਂਦੀ ਹੈ ਤੇ ਸਰਕਾਰੀ ਹਸਪਤਾਲ ਦੀਆਂ ਟੀਮਾਂ ਇਸ ਕੰਮ ਵਿਚ ਲਗਾਤਾਰ ਜੁਟੀਆਂ ਹੋਈਆਂ ਹਨ। ਕਲੱਬ ਦੇ ਪ੍ਰਧਾਨ ਅਜੈਪਾਲ ਬਿਸ਼ਨੋਈ ਨੇ ਕਿਹਾ ਕਿ ਵਿਸ਼ਵ ਨੂੰ ਪੋਲੀਓ ਮੁਕਤ ਬਣਾਉਣ ਵਿਚ ਰੋਟਰੀ ਕਲੱਬਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪ੍ਰੋਜੈਕਟ ਇੰਚਾਰਜ ਰਾਜੀਵ ਗੋਦਾਰਾ ਨੇ ਸਿਹਤ ਵਿਭਾਗ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਇੱਕ ਬੂੰਦ ਜ਼ਿੰਦਗੀ ਦੇ ਨਾਮ’ ਦੇ ਸੰਕਲਪ ਨਾਲ ਬੱਚਿਆਂ ਦੀ ਸੇਵਾ ਕਰਨਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਕਲੱਬ ਸਕੱਤਰ ਮਦਨ ਲਾਲ ਸ਼ਰਮਾ, ਓਮ ਪ੍ਰਕਾਸ਼ ਸਚਦੇਵਾ, ਵਰਿੰਦਰ ਕੰਬੋਜ, ਪੋਲੀਓ ਯੂਨਿਟ ਇੰਚਾਰਜ ਭਾਰਤ ਸੇਠੀ, ਦਿਨੇਸ਼ ਰਾਣੀ ਤੇ ਲਖਵਿੰਦਰ ਕੌਰ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।