ਸੋਖਲ ਕੰਟਰੈਕਟਰ ਵਲੋਂ ਬੱਚਿਆਂ ਲਈ ਸੀਮੈਂਟ ਬੈਂਚ ਭੇਟ
ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ)- ਸਰਕਾਰੀ ਹਾਈ ਸਕੂਲ ਰਾਏਪੁਰਾ (ਫ਼ਾਜ਼ਿਲਕਾ) ਵਿਖੇ ਪਿੰਡ ਸਈਅਦ ਵਾਲਾ ਦੇ ‘ਸੋਖਲ ਕੰਟਰੈਕਟਰ’ ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਸੀਮੈਂਟ ਬੈਂਚ ਭੇਟ ਕੀਤੇ ਗਏ। ਦੱਸਣਯੋਗ ਹੈ ਕਿ ਸੋਖਲ ਕੰਟਰੈਕਟਰ ਵਲੋਂ ਸਮੇਂ-ਸਮੇਂ ’ਤੇ ਅਜਿਹੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਰਹਿੰਦੇ ਹਨ।
ਅਬੋਹਰ, 6 ਅਕਤੂਬਰ (ਵਿਵੇਕ ਹੂੜੀਆ)- ਸਰਕਾਰੀ ਹਾਈ ਸਕੂਲ ਰਾਏਪੁਰਾ (ਫ਼ਾਜ਼ਿਲਕਾ) ਵਿਖੇ ਪਿੰਡ ਸਈਅਦ ਵਾਲਾ ਦੇ ‘ਸੋਖਲ ਕੰਟਰੈਕਟਰ’ ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਸੀਮੈਂਟ ਬੈਂਚ ਭੇਟ ਕੀਤੇ ਗਏ। ਦੱਸਣਯੋਗ ਹੈ ਕਿ ਸੋਖਲ ਕੰਟਰੈਕਟਰ ਵਲੋਂ ਸਮੇਂ-ਸਮੇਂ ’ਤੇ ਅਜਿਹੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਰਹਿੰਦੇ ਹਨ। ਇਸ ਮੌਕੇ ਸਕੂਲ ਹੈੱਡਮਾਸਟਰ ਮਹਿੰਦਰ ਚੌਧਰੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਲਈ ਇਹਨਾਂ ਬੈਂਚਾਂ ਦੀ ਬਹੁਤ ਲੰਬੇ ਸਮੇਂ ਤੋਂ ਲੋੜ ਸੀ। ਹੁਣ ਵਿਦਿਆਰਥੀ ਖ਼ਾਲੀ ਸਮੇਂ ਵਿਚ ਇਨ੍ਹਾਂ ਬੈਂਚਾਂ ’ਤੇ ਬੈਠ ਕੇ ਆਰਾਮ ਨਾਲ ਪੜ੍ਹਾਈ ਦਾ ਅਨੰਦ ਮਾਣ ਸਕਣਗੇ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਸਰਪੰਚ ਜੈ ਰਾਮ ਦੇਵਰਥ ਨੇ ਕਿਹਾ ਕਿ ਸਕੂਲਾਂ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਲਈ ਹੋਰਨਾਂ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।