05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰੂ ਨਾਨਕ ਕਾਲੋਨੀ ਵਾਰਡ ਨੰ. 7 ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਟੁੱਟੀਆਂ ਸੜਕਾਂ, ਓਵਰਫ਼ਲੋ ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਖ਼ਿਲਾਫ਼ ਜਤਾਇਆ ਭਾਰੀ ਰੋਸ

ਫ਼ਾਜ਼ਿਲਕਾ, 3 ਅਗਸਤ (ਦਵਿੰਦਰ ਪਾਲ ਸਿੰਘ)-ਗੁਰੂ ਨਾਨਕ ਕਾਲੋਨੀ ਵਾਰਡ ਨੰਬਰ 7 ਦੇ ਵਾਸੀ ਅੱਜ ਕੱਲ੍ਹ ਮੂਲ ਭੂਤ ਸਹੂਲਤਾਂ ਦੀ ਘਾਟ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਲਾਕੇ ’ਚ ਖ਼ਸਤਾ-ਹਾਲ ਟੁੱਟੀਆਂ ਸੜਕਾਂ, ਓਵਰਫ਼ਲੋ ਹੋ ਰਹੇ ਸੀਵਰੇਜ ਅਤੇ ਗੰਦੇ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਰਕੇ ਸਥਾਨਕ ਲੋਕਾਂ ’ਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਗੁਰੂ ਨਾਨਕ ਕਾਲੋਨੀ ਵਾਰਡ ਨੰ. 7 ਵਿਖੇ ਖ਼ਰਾਬ ਸੜਕਾਂ, ਓਵਰਫ਼ਲੋ ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਹੱਲਾ ਨਿਵਾਸੀ। ਅਜੀਤ ਤਸਵੀਰ 04-08-2026
ਫ਼ਾਜ਼ਿਲਕਾ, 3 ਅਗਸਤ (ਦਵਿੰਦਰ ਪਾਲ ਸਿੰਘ)-ਗੁਰੂ ਨਾਨਕ ਕਾਲੋਨੀ ਵਾਰਡ ਨੰਬਰ 7 ਦੇ ਵਾਸੀ ਅੱਜ ਕੱਲ੍ਹ ਮੂਲ ਭੂਤ ਸਹੂਲਤਾਂ ਦੀ ਘਾਟ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਲਾਕੇ ’ਚ ਖ਼ਸਤਾ-ਹਾਲ ਟੁੱਟੀਆਂ ਸੜਕਾਂ, ਓਵਰਫ਼ਲੋ ਹੋ ਰਹੇ ਸੀਵਰੇਜ ਅਤੇ ਗੰਦੇ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਰਕੇ ਸਥਾਨਕ ਲੋਕਾਂ ’ਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀ ਚਰਨ ਦਾਸ, ਰਾਜੂ, ਜੋਗਿੰਦਰ ਸਿੰਘ, ਮਨੋਜ, ਪਾਲੀ, ਬਿੱਲਾ, ਵਿਕੀ, ਸਲੀਮ, ਜੋਨੀ, ਊਸ਼ਾ ਰਾਣੀ, ਕ੍ਰਿਸ਼ਨਾ ਰਾਣੀ, ਮਹਿੰਦਰ ਸਿੰਘ ਅਤੇ ਬੂਟਾ ਸਿੰਘ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਦੁਖੜਾ ਸੁਣਾਇਆ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਕਰਕੇ ਗੰਦਾ ਪਾਣੀ ਛੱਪੜ ਦਾ ਰੂਪ ਧਾਰ ਕੇ ਰਸਤਿਆਂ ’ਚ ਖੜ੍ਹਾ ਰਹਿੰਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਟੋਇਆਂ ਵਿਚ ਤਬਦੀਲ ਹੋ ਚੁੱਕੀ ਸੜਕ ਕਾਰਨ ਆਏ ਦਿਨ ਰਾਹਗੀਰ ਅਤੇ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਫੈਲ ਰਹੀ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ, ਗਲੀ ’ਚੋਂ ਲੰਘਣਾ ਤੱਕ ਦੁੱਭਰ ਹੋ ਚੁੱਕਾ ਹੈ, ਜਿਸ ਨਾਲ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਗੁਰੂ ਨਾਨਕ ਕਾਲੋਨੀ ਵਾਰਡ ਨੰਬਰ 7 ਦੀਆਂ ਇਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਜਲਦ ਤੋਂ ਜਲਦ ਸਮਾਂਬੱਧ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਤਿੱਖਾ ਮੋਰਚਾ ਖੋਲ੍ਹਣ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਕਸ਼ਯਪ ਰਾਜਪੂਤ ਮਹਿਰਾ ਸਭਾ ਦੀ ਮੀਟਿੰਗ ਅਗਲੀ ਖ਼ਬਰ ਸਾਵਣ ਮਹੀਨੇ ਦੇ ਪਹਿਲੇ ਮੋਹਲੇਧਾਰ ਮੀਂਹ ਨੇ ਡੋਬਿਆ ਜਲਾਲਾਬਾਦ ਸ਼ਹਿਰ ਦੀਆਂ ਲਗਭਗ ਸਾਰੀਆਂ ਸੜਕਾਂ ਅਤੇ ਬਾਜ਼ਾਰ ’ਚ ਭਰਿਆ ਬ...
Ad Position 24
No active advertisement