22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਅਮਰਬੀਰ ਸਿੰਘ ਯੂ.ਐਸ.ਏ. ਨੇ ਬਲਵਿੰਦਰ ਸਿੰਘ ਲਾਡੀ ਨਾਲ ਖੇਡ ਮੇਲੇ ਸੰਬੰਧੀ ਕੀਤੀ ਵਿਚਾਰ ਚਰਚਾ

ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਹਰਪੁਰਾ ਧੰਦੋਈ ਸਕੂਲ ਦੇ ਸਵਰਗੀਏ ਮਾਸਟਰ ਹਰਭਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਪਹਿਲਾਂ ਖੇਡ ਮੇਲਾ 11-12 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅਮਰਬੀਰ ਸਿੰਘ ਯੂ.

Ad Position 21
No active advertisement
ਅਜੀਤ ਡੈਸਕ 23-11-2026
ਊਧਨਵਾਲ, 22 ਨਵੰਬਰ (ਪਰਗਟ ਸਿੰਘ)- ਹਰਪੁਰਾ ਧੰਦੋਈ ਸਕੂਲ ਦੇ ਸਵਰਗੀਏ ਮਾਸਟਰ ਹਰਭਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ ਪਹਿਲਾਂ ਖੇਡ ਮੇਲਾ 11-12 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅਮਰਬੀਰ ਸਿੰਘ ਯੂ.ਐਸ.ਏ. ਨੇ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਸਾਬਕਾ ਬਲਵਿੰਦਰ ਸਿੰਘ ਲਾਡੀ ਤੇ ਇਲਾਕੇ ਦੇ ਸਰਪੰਚਾਂ ਪੰਚਾਂ ਤੇ ਮੋਹਤਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਅਮਰਬੀਰ ਸਿੰਘ ਨੇ ਕਿਹਾ ਕਿ ਇਸ ਖੇਡ ਮੇਲੇ ਵਿੱਚ ਕਬੱਡੀ, ਰੱਸਾਕਸ਼ੀ, ਵਾਲੀਬਾਲ, ਐਥਲੈਟਿਕਸ , ਬਾਸਕਟਬਾਲ ਆਦਿ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਖਿਡਾਰੀਆਂ ਨੂੰ ਨਗਦ ਅਤੇ ਵੱਡੇ ਇਨਾਮ ਦਿੱਤੇ ਜਾਣਗੇ। ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਇਹ ਖੇਡੇ ਮੇਲੇ ਸਬੰਧੀ ਡੀ.ਸੀ. ਗੁਰਦਾਸਪਰ ਨਾਲ ਮੀਟਿੰਗ ਕਰਕੇ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਹਰਪਾਲ ਸਿੰਘ ਹਰਪੁਰਾ, ਮਾਸਟਰ ਸੂਬਾ ਸਿੰਘ ਖਹਿਰਾ, ਨਿਸ਼ਾਨ ਸਿੰਘ ਕਾਹਲੋ, ਨਰਿੰਦਰ ਸਿੰਘ ਮਿੱਠੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਮਨਦੀਪ ਸਿੰਘ ਹਰਪੁਰਾ, ਸਰਪੰਚ ਦਵਿੰਦਰ ਸਿੰਘ ਧੀਰਾ, ਸਰਪੰਚ ਮਨਦੀਪ ਸਿੰਘ ਦਈਆ, ਅਮਰਜੀਤ ਸਿੰਘ ਮੁਰਾਦਪੁਰ, ਕੋਚ ਲਵਪ੍ਰੀਤ ਕੌਰ, ਕੋਚ ਰਣਜੀਤ ਸਿੰਘ, ਕੋਚ ਕਰਨਬੀਰ ਸਿੰਘ, ਜਸਬੀਰ ਸਿੰਘ ਕਬੱਡੀ ਕੋਚ, ਸੁਖਵਿੰਦਰ ਸਿੰਘ ਘੁਮਾਣ, ਜਗਬੀਰ ਸਿੰਘ ਮੈਂਬਰ, ਕੁਲਤਾਰ ਸਿੰਘ ਮੈਬਰ, ਪੀ.ਏ. ਡਿੰਪਲ ਸਿੱਧੂ, ਚੌਕੀ ਇੰਚਾਰਜ ਪੰਜਾਬ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਸ਼ਖ਼ਸੀਅਤ ਐਡਵੋਕੇਟ ਬਲਜਿੰਦਰ ਸਿੰਘ ਬਾਂਗੋਵਾਣੀ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਬੀਪੁਰ ਤੋਂ ਨਗਰ ਕੀਰਤਨ ਸਜਾਇਆ
Ad Position 24