ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਆਨਲਾਈਨ ਮੀਟਿੰਗ ਹੋਈ
ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿਚ 13 ਰਾਜਾਂ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਮੁੱਖ ਤੌਰ ‘ਤੇ ਜਗਜੀਤ ਸਿੰਘ ਡੱਲੇਵਾਲ, ਕੁਰਬਰੂ ਸ਼ਾਂਤ ਕੁਮਾਰ, ਪੀ.
ਗੁਰਦਾਸਪੁਰ, 22 ਨਵੰਬਰ (ਚੱਕਰਾਜਾ)- ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿਚ 13 ਰਾਜਾਂ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਮੁੱਖ ਤੌਰ ‘ਤੇ ਜਗਜੀਤ ਸਿੰਘ ਡੱਲੇਵਾਲ, ਕੁਰਬਰੂ ਸ਼ਾਂਤ ਕੁਮਾਰ, ਪੀ.ਆਰ. ਪੰਡੀਅਨ, ਰਾਮਾ ਗੌਂਡਰ, ਬਲਦੇਵ ਸਿੰਘ ਸਿਰਸਾ, ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ, ਨਸੀਬ ਸਿੰਘ ਸਾਂਘਣਾ, ਮਲਕੀਤ ਸਿੰਘ, ਰਾਜਿੰਦਰ ਚਾਹਲ, ਹਰਸ਼ਦੀਪ ਸਿੰਘ, ਗੁਰਦਾਸ ਸਿੰਘ, ਹੁਸ਼ਿਆਰ ਗਿੱਲ, ਇੰਦਰਜੀਤ ਪੰਨੀਵਾਲ, ਜਗਮੀਤ ਸਿੰਘ ਬਰਾੜ, ਮਹਾਂਬੀਰ ਸਿੰਘ, ਜਗਜੀਤ ਸਿੰਘ, ਜਤਿੰਦਰ ਸ਼ਰਮਾ, ਨਿਤਿਨ ਬਾਲਿਆਨ, ਦਿਨੇਸ਼ ਸ਼ਰਮਾ, ਸੋਨਬੀਰ ਚੌਧਰੀ, ਰਾਜਿੰਦਰ ਖਾਲਸਾ, ਗੁਲਾਬ ਰਾਜਪੂਤ, ਜੇ.ਕੇ. ਪਟੇਲ, ਗਜੇਂਦਰ ਝਾਲਾ, ਅਭਿਮਨਿਊ ਕੋਹਾੜ ਆਦਿ ਨੇ ਅਹਿਮ ਫੈਸਲੇ ਲਏ। ਇਸ ਮੌਕੇ 16 ਨਵੰਬਰ ਨੂੰ ਬੰਗਲੌਰ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੀ ਰਾਸ਼ਟਰੀ ਕਾਨਫਰੰਸ ਵਿਚ ਦੇਸ਼ ਭਰ ਵਿਚ ਚੱਲ ਰਹੇ ਗੰਨਾ ਕਿਸਾਨਾਂ ਦੇ ਅੰਦੋਲਨਾਂ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ।