ਮੋਟਰਸਾਈਕਲ ਚੋਰੀ ਕਰਕੇ ਨਕਾਬਪੋਸ਼ ਹੋਇਆ ਫ਼ਰਾਰ
ਪਠਾਨਕੋਟ, 17 ਨਵੰਬਰ (ਵਿਨੋਦ)- ਦਿਨ-ਦਿਹਾੜੇ ਬਿਨਾਂ ਨੰਬਰ ਦਾ ਨਵਾਂ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਇਕ ਨਕਾਬਪੋਸ਼ ਫਰਾਰ ਹੋ ਗਿਆ। ਪੀੜਤ ਵਿਅਕਤੀ ਨੇ ਇਹ ਬਾਈਕ ਦਿਵਾਲੀ ਦੇ ਤਿਉਹਾਰ ’ਤੇ ਹੀ ਖਰੀਦਿਆ ਸੀ।
ਪਠਾਨਕੋਟ, 17 ਨਵੰਬਰ (ਵਿਨੋਦ)- ਦਿਨ-ਦਿਹਾੜੇ ਬਿਨਾਂ ਨੰਬਰ ਦਾ ਨਵਾਂ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਇਕ ਨਕਾਬਪੋਸ਼ ਫਰਾਰ ਹੋ ਗਿਆ। ਪੀੜਤ ਵਿਅਕਤੀ ਨੇ ਇਹ ਬਾਈਕ ਦਿਵਾਲੀ ਦੇ ਤਿਉਹਾਰ ’ਤੇ ਹੀ ਖਰੀਦਿਆ ਸੀ। ਚੋਰੀ ਕੀਤਾ ਮੋਟਰਸਾਈਕਲ ਦੋ ਥਾਵਾਂ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਇਆ ਹੈ। ਪੀੜਤ ਰਜਨੀਸ਼ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਨੰਗਲ ਭੂਰ ਪੁਲਿਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।