17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦਿਨ ਸਮੇਂ ਚੱਲ ਰਹੇ ਟਿੱਪਰ-ਟਰੱਕਾਂ ਤੋਂ ਇਲਾਕਾ ਵਾਸੀ ਪ੍ਰੇਸ਼ਾਨ, ਪ੍ਰਸ਼ਾਸਨ ਬੇਖਬਰ

ਤਾਰਾਗੜ੍ਹ, 17 ਨਵੰਬਰ (ਸੋਹਨ ਲਾਲ)- ਪ੍ਰਸ਼ਾਸਨ ਨੇ ਹਲਕਾ ਭੋਆ ਵਿਖੇ ਟਿੱਪਰਾਂ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਤੈਅ ਕੀਤਾ ਹੈ, ਪਰ ਟਿੱਪਰ, ਟਰੱਕ ਦਿਨ ਸਮੇਂ ਚੱਲਣ ਕਾਰਨ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੇ ਪੰਜਾਬ ਵਿਚ ਬਹੁਤ ਵਿਕਾਸ ਕਰਵਾਇਆ ਹੈ।

Ad Position 21
No active advertisement
ਅਜੀਤ ਡੈਸਕ 18-11-2026
ਤਾਰਾਗੜ੍ਹ, 17 ਨਵੰਬਰ (ਸੋਹਨ ਲਾਲ)- ਪ੍ਰਸ਼ਾਸਨ ਨੇ ਹਲਕਾ ਭੋਆ ਵਿਖੇ ਟਿੱਪਰਾਂ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਤੈਅ ਕੀਤਾ ਹੈ, ਪਰ ਟਿੱਪਰ, ਟਰੱਕ ਦਿਨ ਸਮੇਂ ਚੱਲਣ ਕਾਰਨ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੇ ਪੰਜਾਬ ਵਿਚ ਬਹੁਤ ਵਿਕਾਸ ਕਰਵਾਇਆ ਹੈ। ਪਰ ਹਲਕਾ ਭੋਆ ਵਿਚ ਨਜਾਇਜ ਮਾਈਨਿੰਗ ਵੀ ਬਹੁਤ ਜਿਆਦਾ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਭੋਆ ਵਿਚੋਂ ਨਜਾਇਜ ਮਾਈਨਿੰਗ ਬੰਦ ਨਾ ਕਰਵਾਈ ਤਾਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਟਿੱਪਰ, ਟਰੱਕ ਬਿਨ੍ਹਾਂ ਨੰਬਰ ਪਲੇਟਾਂ ਤੋਂ ਚਲਾਏ ਜਾ ਰਹੇ ਹਨ ਅਤੇ ਜੇਕਰ ਪ੍ਰਸ਼ਾਸ਼ਨ ਇਨ੍ਹਾਂ ਖਿਲਾਫ ਕਾਰਵਾਈ ਕਰਕੇ ਜੁਰਮਾਨੇ ਕਰੇ ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਲਾਭ ਹੋ ਸਕਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਕਾਰਵਾਈ ਨਹੀਂ ਕਰਦੀ ਕਿਉਂਕਿ ਇਹ ਟਿੱਪਰ, ਟਰੱਕ ਵਿਧਾਇਕਾਂ, ਮੰਤਰੀਆਂ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਹਨ। ਉਨ੍ਹਾਂ ਸੀ.ਬੀ.ਆਈ ਕੋਲੋਂ ਮੰਗ ਕੀਤੀ ਕਿ ਹਲਕਾ ਭੋਆ ਵਿਖੇ ਛਾਪੇਮਾਰੀ ਕਰਕੇ ਨਜਾਇਜ ਮਾਈਨਿੰਗ ਦਾ ਧੰਦਾ ਬੰਦ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੋਪਾਲ ਅਸ਼ਟਮੀ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਲੱਗੀਆਂ ਰੌਣਕਾਂ ਸ਼ਰਧਾਲੂਆਂ ਨੇ ਕੀਤੀ ਗਊਮਾਤਾ ਦੀ ਪੂਜਾ-ਅਰਚਨਾ ਅਗਲੀ ਖ਼ਬਰ ਪੰਜਾਬ ਅੰਦਰ ਭਾਜਪਾ ਸਰਕਾਰ ਬਣਨਾ ਤੈਅ - ਸੁਰਿੰਦਰਪਾਲ
Ad Position 24