17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪ੍ਰਸ਼ਨੋਤਰੀ ਤੇ ਲੇਖ ਮੁਕਾਬਲੇ ’ਚੋਂ ਸਰਕਾਰੀ ਮਾਡਲ ਸਕੂਲ ਸ਼ਾਹਪੁਰ ਕੰਢੀ ਦੂਜੇ ਸਥਾਨ ’ਤੇ ਰਿਹਾ

ਸ਼ਾਹਪੁਰ ਕੰਢੀ, 17 ਨਵੰਬਰ (ਰਣਜੀਤ ਸਿੰਘ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਡਾ: ਪਲਵੀ, ਐਸ. ਡੀ.

Ad Position 21
No active advertisement
ਅਜੀਤ ਡੈਸਕ 18-11-2026
ਸ਼ਾਹਪੁਰ ਕੰਢੀ, 17 ਨਵੰਬਰ (ਰਣਜੀਤ ਸਿੰਘ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਡਾ: ਪਲਵੀ, ਐਸ. ਡੀ. ਐਮ. ਧਾਰ ਕਲਾਂ ਸ਼ੰਕਰ ਸ਼ਰਮਾ ਤੇ ਜ਼ਿਲ੍ਹਾ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਵੋਟਰਾਂ ਨੂੰ ਚੋਣ ਪ੍ਰਕਿਰਿਆ ਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਮਾਡਲ ਸਕੂਲ ਸ਼ਾਹਪੁਰ ਕੰਢੀ ਵਿਖੇ ਹਲਕਾ ਪੱਧਰੀ ਕੁਇਜ਼ ਤੇ ਲੇਖ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਅਮਰ ਸਿੰਘ ਦੀ ਅਗਵਾਈ ਹੇਠ ਕਰਵਾਏ ਮੁਕਾਬਲੇ ਦਾ ਆਯੋਜਨ ਹਲਕਾ ਨੋਡਲ ਇੰਚਾਰਜ ਦੀਪਕ ਕੁਮਾਰ, ਸੰਜੀਵ ਡੋਗਰਾ ਤੇ ਸੰਜੀਵ ਵਿਕਰਮ ਵਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਸਟਾਫ਼ ਮੈਂਬਰਾਂ ਤੇ ਲੈਕਚਰਾਰਾਂ ਜਗਿੰਦਰ ਪਾਲ, ਰਾਕੇਸ਼ ਪਠਾਨੀਆ, ਸੰਜੀਵ ਸ਼ਰਮਾ, ਸ਼ਿੰਗਾਰਾ ਸਿੰਘ, ਸੋਨਲ ਅਤੇ ਰਾਕੇਸ਼ ਕੁਮਾਰ ਦੀ ਵਿਸ਼ੇਸ਼ ਹਾਜ਼ਰੀ ਰਹੀ। ਕੁਇਜ਼ ਮੁਕਾਬਲੇ ਵਿਚ ਪੀ.ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਜਾਨਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰ ਕਲਾਂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਰਿਆਲ ਪਹਿਲੇ, ਸਰਕਾਰੀ ਮਾਡਲ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰ ਕਲਾਂ ਤੀਜੇ ਸਥਾਨ ’ਤੇ ਰਹੇ। ਕਾਲਜ ਪੱਧਰ ਦੇ ਲੇਖ ਮੁਕਾਬਲੇ ਵਿਚ ਜੀ.ਡੀ.ਐੱਸ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਮਹਿਕ ਤੇ ਕਨੂੰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਹਲਕਾ ਸਵੀਪ ਨੋਡਲ ਇੰਚਾਰਜ ਦੀਪਕ ਕੁਮਾਰ ਨੇ ਦੱਸਿਆ ਕਿ ਜੇਤੂ ਵਿਦਿਆਰਥੀ 18 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਪਠਾਨਕੋਟ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਮੋਰਚੇ ’ਚ ਭਲਕੇ ਜ਼ਿਲ੍ਹੇ ’ਚੋਂ ਮੁਲਾਜ਼ਮ ਕਰਨਗੇ ਭਰਵੀ ਸ਼ਮੂਲੀਅਤ ਅਗਲੀ ਖ਼ਬਰ ਪਠਾਨਕੋਟ ਵਿਖੇ ਸਤਿਯੁਗ ਸੰਗੀਤ ਉਤਸਵ ਦੇ ਆਡੀਸ਼ਨ ਕਰਵਾਏ
Ad Position 24