ਗੋਪਾਲ ਅਸ਼ਟਮੀ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਲੱਗੀਆਂ ਰੌਣਕਾਂ
ਸ਼ਰਧਾਲੂਆਂ ਨੇ ਕੀਤੀ ਗਊਮਾਤਾ ਦੀ ਪੂਜਾ-ਅਰਚਨਾ
ਪਠਾਨਕੋਟ, 17 ਨਵੰਬਰ (ਸੰਧੂ, ਸੁਮਿਤ)- ਗੋਪਾਲ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਪ੍ਰਧਾਨ ਵਿਜੇ ਪਾਸੀ ਦੀ ਦੇਖ-ਰੇਖ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਊ ਭਗਤਾਂ ਨੇ ਪਹੁੰਚ ਕੇ ਗਊਮਾਤਾ ਦੀ ਪੂਜਾ-ਅਰਚਨਾ ਕੀਤੀ ਤੇ ਗਊ ਸੇਵਾ ਦਾ ਸੰਕਲਪ ਲਿਆ।
ਸ
ਸਮਿਤੀ ਮੈਂਬਰ ਮਹਿਮਾਨਾਂ ਨਾਲ। ਤਸਵੀਰ: ਸੰਧੂ
18-11-2026
ਪਠਾਨਕੋਟ, 17 ਨਵੰਬਰ (ਸੰਧੂ, ਸੁਮਿਤ)- ਗੋਪਾਲ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਪ੍ਰਧਾਨ ਵਿਜੇ ਪਾਸੀ ਦੀ ਦੇਖ-ਰੇਖ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਊ ਭਗਤਾਂ ਨੇ ਪਹੁੰਚ ਕੇ ਗਊਮਾਤਾ ਦੀ ਪੂਜਾ-ਅਰਚਨਾ ਕੀਤੀ ਤੇ ਗਊ ਸੇਵਾ ਦਾ ਸੰਕਲਪ ਲਿਆ। ਇਸ ਮੌਕੇ ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਅਤੇ ਰੇਨੂ ਮਹਿੰਦਰੂ, ਵਪਾਰ ਮੰਡਲ ਦੇ ਪ੍ਰਧਾਨ ਦੀਪਿੰਦਰ ਅਰੋੜਾ, ਪੰਜਾਬ ਸਕੱਤਰ ਸੁਨੀਲ ਮਹਾਜਨ, ਕਰਨ ਕੁੰਦਰਾ, ਡਿਪਟੀ ਡਾਇਰੈਕਟਰ ਡਾ: ਵਿਜੇ, ਸੀਨੀਅਰ ਪੱਤਰਕਾਰ ਗੁਲਸ਼ਨ ਕੁਮਾਰ, ਸਚਿਨ ਖੋਸਲਾ, ਪ੍ਰਤਿਭਾ ਖੋਸਲਾ ਅਤੇ ਊਸ਼ਾ ਪਾਸੀ ਹਾਜ਼ਰ ਹੋਏ।ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਵਿਜੇ ਪਾਸੀ, ਮਨਮੋਹਨ ਕਾਲਾ, ਪ੍ਰੇਮ ਗਰਗ ਅਤੇ ਓਮ ਪ੍ਰਕਾਸ਼ ਨੇ ਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਵਿਜੇ ਪਾਸੀ ਨੇ ਕਿਹਾ ਕਿ ਗਊਮਾਤਾ ਦੀ ਸੇਵਾ ਸਾਡੀ ਧਾਰਮਿਕ ਤੇ ਸੱਭਿਆਚਾਰਕ ਪਰੰਪਰਾ ਦਾ ਅਹਿਮ ਹਿੱਸਾ ਹੈ ਅਤੇ ਹਰੇਕ ਵਿਅਕਤੀ ਨੂੰ ਗਊ ਸੇਵਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਮਨਮੋਹਨ ਕਾਲਾ ਅਤੇ ਪ੍ਰੇਮ ਗਰਗ ਨੇ ਗਊ ਸੇਵਾ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ। ਸਤੀਸ਼ ਮਹਿੰਦਰੂ, ਦੀਪਿੰਦਰ ਅਰੋੜਾ ਅਤੇ ਸੁਨੀਲ ਮਹਾਜਨ ਨੇ ਗਊਸ਼ਾਲਾ ਪ੍ਰਬੰਧਕਾਂ ਵਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਇਸ ਮੌਕੇ ਨੀਲਮ ਸੈਣੀ, ਸੁਰਿੰਦਰ ਬਿੱਲਾ, ਰਾਜਨ ਸੂਦ, ਵਰੁਣ ਮਹਾਜਨ, ਗਰੀਬ ਦਾਸ, ਪੰਕਜ ਮਹਾਜਨ, ਸ਼ੀਤਲ, ਸੰਜੀਵ ਮਹਾਜਨ, ਸੰਜੂ, ਰੋਹਿਤ, ਸੁਸ਼ੀਲ ਸ਼ਰਮਾ, ਸ਼ਸ਼ੀ ਸ਼ਰਮਾ, ਆਨੰਦ ਬਾਬਾ, ਪਵਨ ਅਗਰਵਾਲ, ਸੋਹਨ ਲਾਲ, ਪੰਡਿਤ ਬ੍ਰਿਜੇਸ਼, ਮਨੋਜ ਰੈਣਾ, ਲਵਜੀਤ, ਡਾ: ਜੰਡਿਆਲ, ਸੁਰਿੰਦਰ ਮਹਾਜਨ, ਨਰੇਸ਼ ਮਹਾਜਨ, ਲਾਵ ਸਿੰਘ, ਮਨੋਜ, ਵਰਿੰਦਰ ਮਹਾਜਨ, ਰਾਮੀ ਅਗਰਵਾਲ, ਸੁਨੀਤਾ ਸ਼ਰਮਾ, ਰਚਨਾ ਸ਼ਰਮਾ, ਕੁਲਦੀਪ ਮਹਾਜਨ, ਸੁਸ਼ੀਲ ਨੰਦਾ, ਪੰਕਜ, ਮੋਨੂੰ ਅਤੇ ਹੈਪੀ ਵੀ ਸਮੇਤ ਵੱਡੀ ਗਿਣਤੀ ਵਿਚ ਗਊ ਭਗਤ ਹਾਜ਼ਰ ਸਨ।