18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

14 ਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਗ੍ਰੀਨ ਡੇਲਜ ਪਬਲਿਕ ਸਕੂਲ ਚੀਮਾ ਖੁੱਡੀ ਦੇ ਬੱਚਿਆਂ ਨੇ ਜਿੱਤੇ ਤਗਮੇ

ਸ੍ਰੀ ਹਰਗੋਬਿੰਦਪੁਰ, 17 ਨਵੰਬਰ (ਕੰਵਲਜੀਤ ਸਿੰਘ ਚੀਮਾ)-ਬੀਤੇ ਦਿਨੀਂ ਏ. ਵੀ.

Ad Position 21
No active advertisement
ਅਜੀਤ ਡੈਸਕ 18-11-2026
ਸ੍ਰੀ ਹਰਗੋਬਿੰਦਪੁਰ, 17 ਨਵੰਬਰ (ਕੰਵਲਜੀਤ ਸਿੰਘ ਚੀਮਾ)-ਬੀਤੇ ਦਿਨੀਂ ਏ.ਵੀ.ਐਮ. ਸਕੂਲ ਬਟਾਲਾ ਵਿਖੇ ਆਈ.ਐਫ.ਕੇ.ਐਫ. 14ਵੀਂ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ, ਜਿਸ ਵਿਚ ਗ੍ਰੀਨ ਡੇਲਜ ਪਬਲਿਕ ਸਕੂਲ ਚੀਮਾ ਖੁੱਡੀ ਦੇ ਬੱਚਿਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਜਿੱਤੇ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਤਮਗੇ ਜਿੱਤਣ ਵਾਲੇ ਬੱਚਿਆਂ ਵਿਚ ਸੀਵਜੋਤ ਸਿੰਘ (ਕਲਾਸ ਪਹਿਲੀ), ਮਨਤਪ੍ਰੀਤ ਕੌਰ (ਤੀਜੀ), ਨਵਤੇਜ ਸਿੰਘ (ਤੀਜੀ), ਫਤਿਹਨੂਰ ਸਿੰਘ (ਪਹਿਲੀ) ਅਤੇ ਜਪਨੂਰ ਸਿੰਘ (ਚੌਥੀ) ਸ਼ਾਮਿਲ ਹਨ। ਸਕੂੁਲ ਪ੍ਰਬੰਧਕ ਸ਼੍ਰੀਮਤੀ ਬਲਜੀਤ ਕੌਰ ਭੁੱਲਰ, ਸਤਨਾਮ ਸਿੰਘ ਰੰਧਾਵਾ, ਬਿਕਰਮਜੀਤ ਕੌਰ ਰੰਧਾਵਾ, ਅਰਸ਼ਦੀਪ ਸਿੰਘ ਰੰਧਾਵਾ, ਮਨਜੋਤ ਕੌਰ ਰੰਧਾਵਾ, ਗਰਨੂਰ ਸਿੰਘ ਭੁੱਲਰ ਅਤੇ ਤਮੰਨਾ ਭੁੱਲਰ ਨੇ ਤਮਗੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਤੇ ਮੁਬਾਰਕਬਾਦ ਦਿੱਤੀ ਗਈ। ਪ੍ਰਿੰਸੀਪਲ ਰਿਸ਼ੀ ਕੋਚਰ ਤੇ ਸਮੂਹ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕਾਂਗਰਸੀ ਵਰਕਰ ਪਾਰਟੀ ਦੀ ਜਿੱਤ ਲਈ... ਅਗਲੀ ਖ਼ਬਰ ਜੱਟ ਜੇ ਪੈਲੀ ਨੂੰ ਅੱਗ ਲਾਵੇ ਤਾਂ ਪਰਚੇ , ਨਾ ਲਾਵੇ ਤਾਂ ਵਾਧੂ ਖਰਚੇ
Ad Position 24