ਜੱਟ ਜੇ ਪੈਲੀ ਨੂੰ ਅੱਗ ਲਾਵੇ ਤਾਂ ਪਰਚੇ , ਨਾ ਲਾਵੇ ਤਾਂ ਵਾਧੂ ਖਰਚੇ
ਧਿਆਨਪੁਰ, 17 ਨਵੰਬਰ (ਕੁਲਦੀਪ ਸਿੰਘ ਸੋਨੂੰ)-ਦਿਨੋ-ਦਿਨ ਵਧ ਰਹੇ ਹਵਾ ਪ੍ਰਦੂਸ਼ਣ ਦੇ ਗੰਭੀਰ ਮਸ਼ਲੇ ਨੂੰ ਲੈ ਕੇ ਸਾਰੇ ਵਰਗਾਂ ਸਮੇਤ ਸਰਕਾਰਾਂ ਚਿੰਤਾ ਦੇ ਆਲਮ ਵਿਚ ਹਨ। ਖਾਸ ਕਰ ਕੇ ਦਿੱਲੀ ਵਾਲੇ ਨਿੱਤ ਹੀ ਪੰਜਾਬ ਦੇ ਜੱਟ ਨੂੰ ਇਹ ਗੱਲ ਕਹਿ ਕੇ ਕੋਸਦੇ ਹੀ ਰਹਿੰਦੇ ਹਨ ਕਿ ਜੱਟ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਪਰ ਅਸਲ ਵਿਚ ਪਰਾਲੀ ਨੂੰ ਅੱਗ ਲਾਉਣਾ ਜੱਟ ਦਾ ਕੋਈ ਸ਼ੌਂਕ ਨਹੀਂ, ਝੋਨੇ ਦੀ ਫਸਲ ਤੋਂ ਬਾਅਦ ਜੱਟ ਨੇ ਕਣਕ ਜਾਂ ਹੋਰ ਕੋਈ ਫਸਲ ਬੀਜਣੀ ਹੁੰਦੀ ਹੈ, ਪਰ ਅਫਸੋਸ ਜਿੰਨਾ ਚਿਰ ਝੋਨੇ ਦੀ ਪਰਾਲੀ ਖੇਤਾਂ ਵਿਚ ਹੈ, ਜੱਟ ਦੇ ਕਣਕ ਤੇ ਹੋਰ ਫਸਲ ਬੀਜਣ ਵਿਚ ਅੜਿੱਕਾ ਬਣਿਆ ਰਹਿੰਦਾ ਹੈ।
ਧਿਆਨਪੁਰ, 17 ਨਵੰਬਰ (ਕੁਲਦੀਪ ਸਿੰਘ ਸੋਨੂੰ)-ਦਿਨੋ-ਦਿਨ ਵਧ ਰਹੇ ਹਵਾ ਪ੍ਰਦੂਸ਼ਣ ਦੇ ਗੰਭੀਰ ਮਸ਼ਲੇ ਨੂੰ ਲੈ ਕੇ ਸਾਰੇ ਵਰਗਾਂ ਸਮੇਤ ਸਰਕਾਰਾਂ ਚਿੰਤਾ ਦੇ ਆਲਮ ਵਿਚ ਹਨ। ਖਾਸ ਕਰ ਕੇ ਦਿੱਲੀ ਵਾਲੇ ਨਿੱਤ ਹੀ ਪੰਜਾਬ ਦੇ ਜੱਟ ਨੂੰ ਇਹ ਗੱਲ ਕਹਿ ਕੇ ਕੋਸਦੇ ਹੀ ਰਹਿੰਦੇ ਹਨ ਕਿ ਜੱਟ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਪਰ ਅਸਲ ਵਿਚ ਪਰਾਲੀ ਨੂੰ ਅੱਗ ਲਾਉਣਾ ਜੱਟ ਦਾ ਕੋਈ ਸ਼ੌਂਕ ਨਹੀਂ, ਝੋਨੇ ਦੀ ਫਸਲ ਤੋਂ ਬਾਅਦ ਜੱਟ ਨੇ ਕਣਕ ਜਾਂ ਹੋਰ ਕੋਈ ਫਸਲ ਬੀਜਣੀ ਹੁੰਦੀ ਹੈ, ਪਰ ਅਫਸੋਸ ਜਿੰਨਾ ਚਿਰ ਝੋਨੇ ਦੀ ਪਰਾਲੀ ਖੇਤਾਂ ਵਿਚ ਹੈ, ਜੱਟ ਦੇ ਕਣਕ ਤੇ ਹੋਰ ਫਸਲ ਬੀਜਣ ਵਿਚ ਅੜਿੱਕਾ ਬਣਿਆ ਰਹਿੰਦਾ ਹੈ। ਇਸ ਲਈ ਮਜਬੂਰੀ ਵੱਸ ਗਿਣਤੀ ਦੇ ਕੁਝ ਗਰੀਬ ਜਿਮੀਂਦਾਰਾਂ ਨੂੰ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ, ਜਿਸ ਕਰ ਕੇ ਜੱਟ ਨੂੰ ਸਰਕਾਰ ਵਲੋਂ ਪਰਚੇ ਜਾਂ ਜੁਰਮਾਨਾ ਹੋਣ ਦਾ ਡਰ ਲੱਗਾ ਰਹਿੰਦਾ ਹੈ। ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਜੱਟ ਪੈਲੀ ਨੂੰ ਵਾਹੀਯੋਗ ਬਣਾਉਣ ਲਈ ਜਿਆਦਾ ਖਰਚ ਕੇ ਮਿੱਟੀ ਵਿਚ ਮਿਲਾਉਣ ਵਾਲੇ ਸੰਦਾਂ ਦੀ ਵਰਤੋਂ ਕਰਦਾ ਹੈ ਤਾਂ ਇਹ ਕੰਮ ਕਰਨ ਲਈ ਜੱਟ ਨੂੰ ਖਰਚਾ ਬਹੁਤ ਜਿਆਦਾ ਕਰਨਾ ਪੈਂਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਕਿਸਾਨ ਵਿਚਾਰੇ ਤਾਂ ਪਹਿਲਾਂ ਹੀ ਇਸ ਖੇਤੀ ਦੇ ਧੰਦੇ ਵਿਚੋਂ ਆਪਣੀ ਦਿਹਾੜੀ ਵੀ ਨਹੀਂ ਬਚਾਅ ਪਾਉਂਦੇ, ਘਾਟੇ ਵਿਚ ਜਾ ਰਹੇ ਹਨ, ਜਿਸ ਕਰ ਕੇ ਖਰਚੇ ਤੋਂ ਬਚਣ ਲਈ ਕੁਝ ਕਿਸਾਨਾਂ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਇਸ ਸਬੰਧੀ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਗੈਰ ਰਾਜਨੀਤਿਕ ਦਲ ਦੇ ਕੋਰ ਕਮੇਟੀ ਮੈਂਬਰ ਮੁਖਤਾਰ ਸਿੰਘ ਉਗਰੇਵਾਲ, ਪੰਜਾਬ ਜਨਰਲ ਸਕੱਤਰ ਮਨਜੀਤ ਸਿੰਘ ਬਾਜਵਾ ਅਤੇ ਪੰਜਾਬ ਮੀਡੀਆ ਸਲਾਹਕਾਰ ਮਨਜੀਤ ਸਿੰਘ ਬਸੰਤਕੋਟ ਨੇ ਕਿਹਾ ਕਿ ਗੰਭੀਰ ਸੋਚ ਵਿਚਾਰ ਤੋਂ ਬਾਅਦ ਦੂਸਰੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਵੱਡੀਆਂ-ਵੱਡੀਆਂ ਫੈਕਟਰੀਆਂ, ਵੱਡੇ-ਵੱਡੇ ਕਾਰਖਾਨੇ ਅਤੇ ਹੋਰ ਬਹੁਤ ਸਾਰੇ ਵਹੀਕਲ ਨਿੱਤ ਹੀ ਹਵਾ ਪ੍ਰਦ ੂਸ਼ਣ ਦਾ ਬਹੁਤ ਵੱਡਾ ਕਾਰਨ ਬਣ ਰਹੇ ਹਨ, ਪਰ ਅਫਸੋਸ ਕਿਸਾਨ ਹੀ ਕਿਉਂ ਨਿਸ਼ਾਨੇ ’ਤੇ ਹਨ। ਉਨ੍ਹਾਂ ਕਿਹਾ ਕਿ ਜੱਟ ਨੇ ਤਾਂ ਸਾਲ/ਛੇ ਮਹੀਨਿਆਂ ਬਾਅਦ ਆਪਣੀ ਰਹਿੰਦ-ਖੂੰਹਦ ਨੂੰ ਕਿਤੇ ਅੱਗ ਲਾਉਣੀ ਹੁੰਦੀ ਹੈ, ਉਹ ਵੀ ਆਧੁਨਿਕ ਸਾਧਨਾਂ ਤੋਂ ਸੱਖਣੇ ਮਜਬੂਰੀ ਵੱਸ ਕੁਝ ਗਿਣਤੀ ਦੇ ਕਿਸਾਨਾਂ ਵਲੋਂ। ਇਸ ਲਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕੋਈ ਇਹੋ ਜਿਹਾ ਪ੍ਰਬੰਧ ਕਰਨ, ਜਿਸ ਨਾਲ ਜੱਟ ਨੂੰ ਖੇਤਾਂ ਵਿਚ ਪਰਾਲੀ ਨੂੰ ਅੱਗ ਵੀ ਨਾ ਲਾਉਣੀ ਪਵੇ ਅਤੇ ਉਸ ਨੂੰ ਬਹੁਤਾ ਖਰਚਾ ਵੀ ਨਾ ਕਰਨਾ ਪਵੇ।