ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦਾ ਸਨਮਾਨ
ਬੁੱਲ੍ਹੋਵਾਲ, 9 ਨਵੰਬਰ (ਲੁਗਾਣਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਤਜਰਬੇ ਰਾਹੀਂ ਕੰਮ ਕਰਕੇ ਸਿੱਖਣ ਦੀ ਕਲਾ ਨੂੰ ਉਜਾਗਰ ਕਰਨ ਸਬੰਧੀ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ। ਜਿਸ ਵਿਚ ਪੀ.
ਬੁੱਲ੍ਹੋਵਾਲ, 9 ਨਵੰਬਰ (ਲੁਗਾਣਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਤਜਰਬੇ ਰਾਹੀਂ ਕੰਮ ਕਰਕੇ ਸਿੱਖਣ ਦੀ ਕਲਾ ਨੂੰ ਉਜਾਗਰ ਕਰਨ ਸਬੰਧੀ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ। ਜਿਸ ਵਿਚ ਪੀ.ਐਮ.ਸ੍ਰੀ ਸਕੂਲਾਂ ਤੋਂ ਇਲਾਵਾ ਬਲਾਕ ਦੇ 44 ਸਕੂਲਾਂ ਨੇ ਹਿੱਸਾ ਲਿਆ। ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਤਜਰਬੇ ਰਾਹੀਂ ਕੰਮ ਕਰਕੇ ਸਿੱਖਣ ਦੀ ਕਲਾ ਅਤੇ ਬਲਾਕ ਦੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਆਪਸੀ ਜਾਣਕਾਰੀ ਨੂੰ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਵਲੋਂ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਵਿਚ ਰੋਚਕਤਾ ਪੈਦਾ ਕਰਨਾ ਸੀ। ਇਨ੍ਹਾਂ ਮੁਕਾਬਲਿਆਂ ਵਿਚ ਸ.ਸੀ.ਸੈ.ਸਕੂਲ ਢੱਡਾ ਫਤਿਹ ਸਿੰਘ ਦੀ ਦਸਵੀਂ ਜਮਾਤ ਦੇ ਵਿਦਿਆਰਥਣ ਪਰਮੀਤ ਕੌਰ ਅਤੇ ਰਾਵੀਆ ਗੋਮਬਰੇ ਨੇ ‘ਆਰਟ ਇੰਟੀਗਰੇਟਡ ਲਰਨਿੰਗ ਫ਼ਾਰ ਸਾਇੰਸ’ ਅਧੀਨ ਆਪਣੇ ਗਾਈਡ ਅਧਿਆਪਕ ਮੈਡਮ ਪਵਨਦੀਪ ਕੌਰ ਦੇ ਸਹਿਯੋਗ ਨਾਲ ਬਲਾਕ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਿਆਰ੍ਹਵੀਂ ਦੀ ਵਿਦਿਆਰਥਣ ਗੁਰਜੋਤ ਕੌਰ ਅਤੇ ਈਸ਼ੂ ਸਹੋਤਾ ਨੇ ਆਪਣੇ ਗਾਈਡ ਟੀਚਰ ਪਰਮਜੀਤ ਕੌਰ ਕੰਪਿਊਟਰ ਫੈਕਲਟੀ ਦੀ ਅਗਵਾਈ ਵਿਚ ‘ਅਸਲੀ ਜੀਵਨ ਵਿਚ ਵਰਤੋਂ’ ਵਿਸ਼ੇ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਨੂੰ ਰੌਸ਼ਨ ਕੀਤਾ। ਇਸ ਬਲਾਕ ਪੱਧਰੀ ਮੁਕਾਬਲਿਆਂ ਵਿਚ ਉਪਰੋਕਤ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਪ੍ਰਸੰਸਾ ਪੱਤਰ ਤੇ ਸਨਮਾਨ ਚਿੰਨ੍ਹ ਦਿੱਤੇ ਗਏ।