ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਠਾਨੀਆ ਦੀ ਅਗਵਾਈ ਹੇਠ ਸੰਗਰੂਰ ਰੈਲੀ ਲਈ 25 ਕਾਰਾਂ ਦਾ ਕਾਫਲਾ ਰਵਾਨਾ
ਸ਼ਾਹਪੁਰ ਕੰਢੀ, 4 ਨਵੰਬਰ (ਰਣਜੀਤ ਸਿੰਘ)- ਪੰਜਾਬ ਕਾਂਗਰਸ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ‘ਇੰਨਸਾਫ ਰੈਲੀ’ ’ਚ ਸ਼ਾਮਿਲ ਹੋਣ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪੱਮੀ ਪਠਾਨੀਆ ਦੀ ਅਗਵਾਈ ਹੇਠ 25 ਗੱਡੀਆਂ ਦਾ ਜਥਾ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਕਾਂਗਰਸ ਪੰਜਾਬ ਅੰਦਰ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ।
ਸ਼ਾਹਪੁਰ ਕੰਢੀ, 4 ਨਵੰਬਰ (ਰਣਜੀਤ ਸਿੰਘ)- ਪੰਜਾਬ ਕਾਂਗਰਸ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ‘ਇੰਨਸਾਫ ਰੈਲੀ’ ’ਚ ਸ਼ਾਮਿਲ ਹੋਣ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪੱਮੀ ਪਠਾਨੀਆ ਦੀ ਅਗਵਾਈ ਹੇਠ 25 ਗੱਡੀਆਂ ਦਾ ਜਥਾ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਕਾਂਗਰਸ ਪੰਜਾਬ ਅੰਦਰ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ 90 ਤੋਂ ਵੱਧ ਸੀਟਾਂ ਜਿੱਤ ਕੇ ਬਹੁਮਤ ਵਾਲੀ ਸਰਕਾਰ ਬਣੇਗੀ । ਇਸ ਮੌਕੇ ਸੁਨੀਲ ਗੋਲਡੀ, ਮੋਹਨ ਸਿੰਘ, ਪੂਰਨ ਸਿੰਘ ਪਠਾਨੀਆ, ਮਨਜੀਤ ਮਿਨਹਾਸ, ਗਿਆਨ ਚੰਦ ਲੂੰਬਾ, ਮੋਹਿਤ ਮਹਿਰਾ, ਅਮਨ ਸਿੰਘ, ਅੰਮ੍ਰਿਤ ਸਿੰਘ, ਮੁਕੇਸ਼ ਜ਼ੈਲਦਾਰ, ਸੌਰਵ, ਵਿਸ਼ਾਲ, ਵਿੱਕੀ ਮੰਗਾ, ਦਲੀਪ ਸਿੰਘ ਤੇ ਅਸ਼ਵਨੀ ਆਦਿ ਹਾਜ਼ਰ ਸਨ।