ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਟੂਰਨਾਮੈਂਟ ’ਚ ਸੋਨੇ ਦੇ ਤਗਮੇ ਜਿੱਤੇ
ਗੁਰਦਾਸਪੁਰ, 4 ਨਵੰਬਰ (ਚੱਕਰਾਜਾ)- 31 ਅਕਤੂਬਰ ਨੂੰ ਪ੍ਰਾਇਮਰੀ ਪੰਜਾਬ ਸਕੂਲ ਗੇਮਜ਼ ਵਲੋਂ ਜ਼ਿਲ੍ਹੇ ਪੱਧਰ ’ਤੇ ਗੌਰਮਿੰਟ ਗਰਲਜ ਸਕੂਲ ਵਿਖੇ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਟੂਰਨਾਮੈਂਟ ਵਿਚ ਐੱਚ.
ਗੁਰਦਾਸਪੁਰ, 4 ਨਵੰਬਰ (ਚੱਕਰਾਜਾ)- 31 ਅਕਤੂਬਰ ਨੂੰ ਪ੍ਰਾਇਮਰੀ ਪੰਜਾਬ ਸਕੂਲ ਗੇਮਜ਼ ਵਲੋਂ ਜ਼ਿਲ੍ਹੇ ਪੱਧਰ ’ਤੇ ਗੌਰਮਿੰਟ ਗਰਲਜ ਸਕੂਲ ਵਿਖੇ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਟੂਰਨਾਮੈਂਟ ਵਿਚ ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਰਵਨੀਤ ਸਿੰਘ ਸਿੰਘ ਤੇ ਵਿਦਿਆਰਥਣ ਜੈਸਮੀਨ ਕੌਰ ਨੇ ਪਹਿਲੇ ਸਥਾਨ ’ਤੇ ਸੋਨ ਤਗਮਾ ਪ੍ਰਾਪਤ ਕਰਕੇ ਆਪਣੇ ਮਾਤਾ -ਪਿਤਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਮਹਾਨ ਜਿੱਤ ਤੋਂ ਖ਼ੁਸ਼ ਹੋ ਕੇ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ, ਮੈਡਮ ਸਵੀਨ ਪੁਰੀ, ਪ੍ਰਿੰਸੀਪਲ ਸਤੀਸ਼ ਕੁਮਾਰ ਅਤੇ ਮੈਡਮ ਨਵਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਕੋਚ ਰਮਨ ਨੂੰ ਵਧਾਈ ਦਿੱਤੀ।