ਨਸ਼ਾ ਕਰਦਾ ਵਿਅਕਤੀ ਕਾਬੂ
ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)- ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ । ਏ.
ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)- ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ । ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਘੱਲੂਘਾਰਾ ਸਾਹਿਬ ਨੂੰ ਜਾਣ ਵਾਲੀ ਸੜਕ ’ਤੇ ਉਕਤ ਵਿਅਕਤੀ ਬੱਸ ਸਟੈਂਡ ਨਜ਼ਦੀਕ ਲੁੱਕਛਿਪ ਕੇ ਨਸ਼ਾ ਕਰ ਰਿਹਾ ਸੀ ਜਿਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣੀ ਪਹਿਚਾਣ ਲਖਬੀਰ ਕੁਮਾਰ ਪੁੱਤਰ ਬਖਸ਼ੀ ਰਾਮ ਵਾਸੀ ਡਾਲੀਆ ਥਾਣਾ ਪੁਰਾਣਾ ਬਹਿਰਾਮਪੁਰ ਵਜੋਂ ਹੋਈ ਹੈ ਤੇ ਪੁਲਿਸ ਨੇ ਉਸ ਪਾਸੋਂ ਮੌਕੇ ਤੋਂ ਸਿਲਵਰ ਪੇਪਰ ਉਪਰ ਹੈਰੋਇਨ ਲੱਗੀ, 10 ਰੁਪਏ ਦਾ ਰੋਲ ਕੀਤਾ ਨੋਟ ਤੇ ਲਾਈਟਰ ਬਰਾਮਦ ਕੀਤਾ। ਦੋਸ਼ੀ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।