ਕੌਮੀ ਮੰਚ ’ਤੇ ਚਮਕੀ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਤਿਭਾ
ਪਠਾਨਕੋਟ, 31 ਅਕਤੂਬਰ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਲੋਹਾ ਕੌਮੀ ਪੱਧਰ ’ਤੇ ਮਨਵਾ ਰਹੇ ਹਨ। ਸਕੂਲ ਦੇ 23 ਵਿਦਿਆਰਥੀਆਂ ਦਾ ਵਫ਼ਦ 30 ਅਕਤੂਬਰ ਤੋਂ 1 ਨਵੰਬਰ ਤੱਕ ਇੰਦੌਰ ਮੱਧ ਪ੍ਰਦੇਸ਼ ਵਿਖੇ ਕਰਵਾਏ ਜਾ ਰਹੇ ਐਮ.
ਪਠਾਨਕੋਟ, 31 ਅਕਤੂਬਰ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਲੋਹਾ ਕੌਮੀ ਪੱਧਰ ’ਤੇ ਮਨਵਾ ਰਹੇ ਹਨ। ਸਕੂਲ ਦੇ 23 ਵਿਦਿਆਰਥੀਆਂ ਦਾ ਵਫ਼ਦ 30 ਅਕਤੂਬਰ ਤੋਂ 1 ਨਵੰਬਰ ਤੱਕ ਇੰਦੌਰ ਮੱਧ ਪ੍ਰਦੇਸ਼ ਵਿਖੇ ਕਰਵਾਏ ਜਾ ਰਹੇ ਐਮ.ਯੂ.-20 ਅਪਾਰਚਿਊਨਿਟੀ ਸਮਿਟ-2026 ਵਿਚ ਭਾਗ ਲੈ ਰਿਹਾ ਹੈ। ਵਫ਼ਦ ਵਿਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 12 ਵਿਦਿਆਰਥੀ ਅਤੇ 11 ਵਿਦਿਆਰਥਣਾਂ ਸ਼ਾਮਿਲ ਹਨ, ਜਿਨ੍ਹਾਂ ਦੇ ਨਾਲ ਤਿੰਨ ਅਧਿਆਪਕ ਗਏ ਹਨ। ਸਮਾਗਮ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅਸਲ ਜੰਮੂ-ਕਸ਼ਮੀਰ ਵਿਸ਼ੇ ’ਤੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਕਰਦਿਆਂ ਖੇਤਰ ਦੀ ਅਮੀਰ ਵਿਰਾਸਤ, ਰਵਾਇਤਾਂ ਅਤੇ ਸੱਭਿਆਚਾਰਕ ਪਛਾਣ ਨੂੰ ਦਰਸਾਇਆ। ਇਸ ਤੋਂ ਇਲਾਵਾ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਦ-ਵਿਵਾਦ, ਕੂਟਨੀਤੀ, ਅਗਵਾਈ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਆਪਣੇ ਹੁਨਰਾਂ ਨੂੰ ਨਿਖਾਰ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਇਸ ਸਮਾਗਮ ਦਾ ਅਹਿਮ ਹਿੱਸਾ ਹੈ। ਪ੍ਰਤਾਪ ਦੇ ਨਿਰਦੇਸ਼ਕ ਸਨੀ ਮਹਾਜਨ ਨੇ ਕਿਹਾ ਕਿ ਸੰਸਥਾ ਆਪਣੇ 20ਵੇਂ ਵਰ੍ਹੇ ਦਾ ਜਸ਼ਨ ਮਨਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਵੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਅਜਿਹੇ ਕੌਮੀ ਪੱਧਰ ਦੇ ਸਮਾਗਮ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਅਗਵਾਈ ਦੀ ਸਮਰੱਥਾ ਅਤੇ ਨਵੇਂ ਵਿਚਾਰਾਂ ਨੂੰ ਸਮਝਣ ਦੀ ਯੋਗਤਾ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਵਫ਼ਦ ਵਿਚ ਸਕੈਰਾਹ ਮਹਾਜਨ, ਦਕਸ਼ ਗੁਪਤਾ, ਸ਼੍ਰੇਹਾਨ ਮਹਾਜਨ, ਆਰਵ ਸ਼ਰਮਾ, ਨੇਹਾਨ, ਅਯਾਨ ਮਹਾਜਨ, ਅਗਮਿਆ ਸ਼ਰਮਾ, ਵਫ਼ੀਕ ਅਜ਼ਹਰ ਕਾਕਰੋ, ਧ੍ਰਿਤੀ ਥਾਪਰ, ਅਨਨਿਆ, ਰਾਜਵੀਰ ਸਿੰਘ ਰੈਨਾ, ਪ੍ਰਤੱਖ, ਮਾਨਿਆ ਵਰਮਾ, ਆਸਥਾ, ਆਕ੍ਰਿਤੀ ਭਾਰਦਵਾਜ, ਜਸਕੀਰਤ ਕੌਰ, ਸੁਲੇਹ ਮੁਸ਼ਤਾਕ, ਸੁਖਪ੍ਰੀਤ ਕੌਰ, ਲਕਸ਼ੈ ਗੁਪਤਾ, ਮੁਹੰਮਦ ਤਾਬਿਸ਼, ਅਰਮਾਨ ਰਫੀਕ, ਸ਼ੈਲੇਸ਼ ਤ੍ਰਾਕਰੂ ਅਤੇ ਵਾਨਿਆ ਮਲਹੋਤਰਾ ਸ਼ਾਮਿਲ ਹਨ। ਵਫ਼ਦ ਨਾਲ ਟੂਰ ਇੰਚਾਰਜ ਸ਼ੁਭਮ ਭਗਤ, ਅਧਿਆਪਕਾ ਬਿੰਦੂ ਅਤੇ ਓਜਸਵੀ ਸ਼ਰਮਾ ਵੀ ਮੌਜੂਦ ਹਨ ।