ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਚਾਰ ਨਾਮਜ਼ਦ-ਇਕ ਜੇ.ਸੀ.ਬੀ, ਦੋ ਟਿੱਪਰਾਂ ਬਰਾਮਦ
ਪਠਾਨਕੋਟ, 31 ਅਕਤੂਬਰ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਇਕ ਜੇ. ਸੀ.
ਪਠਾਨਕੋਟ, 31 ਅਕਤੂਬਰ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਇਕ ਜੇ.ਸੀ.ਬੀ ਅਤੇ ਦੋ ਟਿੱਪਰਾਂ ਨੂੰ ਬਰਾਮਦ ਕੀਤਾ ਗਿਆ ਹੈ। ਪਿੰਡ ਨੌਸ਼ਹਿਰਾ ਨਲਬੰਦਾ ਵਿਖੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਇਕ ਜੇ.ਸੀ.ਬੀ, ਦੋ ਟਿੱਪਰ ਰਾਹੀਂ ਲਗਪਗ 1.50 ਮੀਟਰ ਡੂੰਘਾਈ ਨਾਲ ਵਿਚ ਪੁਟਾਈ ਕੀਤੀ ਹੋਈ ਸੀ ਜੋ ਗੈਰ ਕਾਨੂੰਨੀ ਹੈ। ਮਾਈਨਿੰਗ ਇੰਸਪੈਕਟਰ ਗੁਰਜੋਤ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਮੌਕੇ ’ਤੇ ਮੌਜੂਦ ਜੇ.ਸੀ.ਬੀ ਚਾਲਕ ਮਨੀਸ਼ ਕੁਮਾਰ ਪੁੱਤਰ ਰਕੇਸ਼ ਕੁਮਾਰ ਵਾਸੀ ਪਿੰਡ ਛਨੀ ਬੇਲੀ, ਟਿਪਰ ਚਾਲਕ ਵਿਕਰਮ ਸਿੰਘ ਪੁੱਤਰ ਪਰਜਨ ਸਿੰਘ ਵਾਸੀ ਨਸਹਿਰਾ, ਟਿਪਰ ਚਾਲਕ ਮੋਹਨ ਲਾਲ ਪੁੱਤਰ ਚਮਨ ਲਾਲ ਵਾਸੀ ਮੋਹਟਲੀ ਅਤੇ ਸਹਾਇਕ ਅਮਿਤ ਕੁਮਾਰ ਪੁੱਤਰ ਨੰਦ ਕਿਸ਼ੋਰ ਪਿੰਡ ਜਸਮਾ ਨੂੰ ਹਿਰਾਸਤ ਵਿਚ ਲੈ ਕੇ ਮੁਕਦਮਾ ਦਰਜ ਕਰ ਲਿਆ ਗਿਆ ਹੈ।