31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕਰਾਟੇ ਪਲੈਨੇਟ ਵਿਖੇ ਬੈਲਟ ਗ੍ਰੇਡਿੰਗ ਪ੍ਰੀਖਿਆ-14 ਖਿਡਾਰੀਆਂ ਨੇ ਹਾਸਿਲ ਕੀਤੀਆਂ ਬੈਲਟਾਂ

ਪਠਾਨਕੋਟ, 31 ਅਕਤੂਬਰ (ਸੰਧੂ)-ਕਰਾਟੇ ਪਲੈਨੇਟ ਢਾਂਗੂ ਪਠਾਨਕੋਟ ਵਿਖੇ ਪਹਿਲੇ ਬੈਚ ਦੀ ਬੈਲਟ ਗ੍ਰੇਡਿੰਗ ਪ੍ਰੀਖਿਆ ਕਰਵਾਈ ਗਈ, ਜਿਸ ਵਿਚ 14 ਖਿਡਾਰੀਆਂ ਨੇ ਮਿਹਨਤ, ਲਗਨ ਅਤੇ ਕਰਾਟੇ ਦੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸਫ਼ਲਤਾ ਹਾਸਲ ਕੀਤੀ। ਇਸ ਦੌਰਾਨ 11 ਖਿਡਾਰੀਆਂ ਨੇ ਯੈਲੋ ਬੈਲਟ ਅਤੇ 3 ਖਿਡਾਰੀਆਂ ਨੇ ਗ੍ਰੀਨ ਬੈਲਟ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 01-11-2026
ਪਠਾਨਕੋਟ, 31 ਅਕਤੂਬਰ (ਸੰਧੂ)-ਕਰਾਟੇ ਪਲੈਨੇਟ ਢਾਂਗੂ ਪਠਾਨਕੋਟ ਵਿਖੇ ਪਹਿਲੇ ਬੈਚ ਦੀ ਬੈਲਟ ਗ੍ਰੇਡਿੰਗ ਪ੍ਰੀਖਿਆ ਕਰਵਾਈ ਗਈ, ਜਿਸ ਵਿਚ 14 ਖਿਡਾਰੀਆਂ ਨੇ ਮਿਹਨਤ, ਲਗਨ ਅਤੇ ਕਰਾਟੇ ਦੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸਫ਼ਲਤਾ ਹਾਸਲ ਕੀਤੀ। ਇਸ ਦੌਰਾਨ 11 ਖਿਡਾਰੀਆਂ ਨੇ ਯੈਲੋ ਬੈਲਟ ਅਤੇ 3 ਖਿਡਾਰੀਆਂ ਨੇ ਗ੍ਰੀਨ ਬੈਲਟ ਪ੍ਰਾਪਤ ਕੀਤੀ। ਯੈਲੋ ਬੈਲਟ ਹਾਸਲ ਕਰਨ ਵਾਲਿਆਂ ਵਿਚ ਮੌਰਿਆ ਮਹਾਜਨ, ਆਦਵਿਕ, ਰਾਹਤ, ਰਿਦਿਤ, ਸਮਰ, ਅਪੂਰਵ, ਨਕਸ਼ਾ, ਰਾਵਿਆ, ਵੇਦਾਂਸ਼ੀ, ਪਾਖੀ ਤੇ ਆਸ਼੍ਰਿਤਾ ਸ਼ਾਮਿਲ ਹਨ। ਜਦਕਿ ਗ੍ਰੀਨ ਬੈਲਟ ਪ੍ਰਾਪਤ ਕਰਨ ਵਾਲਿਆਂ ਵਿਚ ਦੇਵਾਂਸ਼ੀ, ਸੁਹਾਨੀ ਅਤੇ ਵੰਸ਼ ਸ਼ਾਮਿਲ ਹਨ। ਇਸ ਮੌਕੇ ਮੁੱਖ ਪ੍ਰੀਖਿਅਕ ਵਜੋਂ ਅਰਜੁਨ ਮਾਸ਼ਲ ਹਾਜ਼ਰ ਹੋਏ। ਕਰਾਟੇ ਪਲੈਨੇਟ ਦੀ ਕੋਚ ਪ੍ਰਿਆ ਅਤੇ ਢਾਂਗੂ ਸ਼ਾਖਾ ਦੇ ਮੁੱਖ ਕੋਚ ਸੌਰਵ ਨੇ ਸਫ਼ਲ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਰਾਟੇ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਆਤਮ-ਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਮਹੱਤਵਪੂਰਨ ਸਾਧਨ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਫਸਲਾਂ ਖਰੀਦਣ ਲਈ ਹੋਰ ਸਮਾਂ ਵਧਾਵੇ-ਸਾਬਕਾ ਚੇਅਰਮੈਨ ਲੱਕੀ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ-ਹਰਸ਼ ਸ਼ਰਮਾ
Ad Position 24