31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਧਾਰਮਿਕ ਸਮਾਗਮਾਂ ਦੇ ਸੱਦਾ-ਪੱਤਰ ਦਾ ਵਿਮੋਚਨ

ਪਠਾਨਕੋਟ, 31 ਅਕਤੂਬਰ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ 12 ਅਤੇ 14 ਨਵੰਬਰ ਨੂੰ ਕਰਵਾਏ ਜਾਣ ਵਾਲੇ ਦੋ ਰੋਜ਼ਾ ਧਾਰਮਿਕ ਸਮਾਗਮਾਂ ਸਬੰਧੀ ਸੱਦਾ-ਪੱਤਰ ਦਾ ਵਿਮੋਚਨ ਸਮਾਗਮ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਤੇ ਉਨ੍ਹਾਂ ਦੀ ਧਰਮ ਪਤਨੀ ਰੇਵਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੱਦਾ-ਪੱਤਰ ਜਾਰੀ ਕੀਤਾ ।

Ad Position 21
No active advertisement
ਅਜੀਤ ਡੈਸਕ 01-11-2026
ਪਠਾਨਕੋਟ, 31 ਅਕਤੂਬਰ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ 12 ਅਤੇ 14 ਨਵੰਬਰ ਨੂੰ ਕਰਵਾਏ ਜਾਣ ਵਾਲੇ ਦੋ ਰੋਜ਼ਾ ਧਾਰਮਿਕ ਸਮਾਗਮਾਂ ਸਬੰਧੀ ਸੱਦਾ-ਪੱਤਰ ਦਾ ਵਿਮੋਚਨ ਸਮਾਗਮ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਤੇ ਉਨ੍ਹਾਂ ਦੀ ਧਰਮ ਪਤਨੀ ਰੇਵਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੱਦਾ-ਪੱਤਰ ਜਾਰੀ ਕੀਤਾ । ਇਸ ਮੌਕੇ ਮਾਸਟਰ ਮੋਹਨ ਲਾਲ ਨੇ ਦੱਸਿਆ ਕਿ ਸਮਿਤੀ ਵਲੋਂ 12 ਨਵੰਬਰ ਨੂੰ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ, ਜਦਕਿ 14 ਨਵੰਬਰ ਨੂੰ ਮਹਾਂਮਾਈ ਦੀ ਚੌਂਕੀ ਕਰਵਾਈ ਜਾਵੇਗੀ । ਇਸ ਚੌਕੀ ’ਚ ਪ੍ਰਸਿੱਧ ਭਜਨ ਗਾਇਕ ਰਾਜ ਚੰਚਲ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਹਾਂਮਾਈ ਦਾ ਗੁਣਗਾਨ ਕਰਨਗੇ । ਇਸ ਮੌਕੇ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ, ਪ੍ਰਿੰਸੀਪਲ ਰਾਜੇਸ਼ ਮੰਗਲ, ਗੁਰਦੇਵ ਸਿੰਘ ਜੋਹਲ, ਆਸਿਮ ਕੁਮਾਰ, ਭੁਵਨੇਸ਼ ਕੁਮਾਰ, ਸੁਖਜਿੰਦਰ ਸਿੰਘ ਮੋਂਟੀ, ਬਲਜੀਤ ਸਿੰਘ, ਰਾਜੀਵ ਕੁਮਾਰ ਸਮੇਤ ਸਮਿਤੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ’ਤੇ ਕਾਬੂ ਪਾਉਣ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਕਾਮ ਅਗਲੀ ਖ਼ਬਰ ਵੋਟ ਕੱਟਣ ਦੇ ਨਾਂਅ ’ਤੇ ਫੋਨ ਕਰਕੇ ਦਸਤਾਵੇਜ਼ ਮੰਗਣ ਵਾਲਿਆਂ ਤੋਂ ਸਾਵਧਾਨ ਰਹਿਣ ਲੋਕ : ਮਨਦੀਪ ਸਿੰਘ ਮਾਨ
Ad Position 24