14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੀ.ਐਮ. ਸ੍ਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਤੇ ਪ੍ਰੇਰਨਾ ਦੇਣਗੇ ਨਰੇਸ਼ ਮਹਾਜਨ ਨਿਰਗੁਣ ਜ਼ਿਲ੍ਹਾ ਪਠਾਨਕੋਟ ਲਈ ਐਮੀਨੈਂਟ ਐਕਸਪਰਟ ਵਜੋਂ ਚੋਣ

ਪਠਾਨਕੋਟ, 13 ਅਕਤੂਬਰ (ਸੰਧੂ)-ਪ੍ਰਧਾਨ ਮੰਤਰੀ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ (ਪੀ. ਐਮ.

Ad Position 21
No active advertisement
ਅਜੀਤ ਡੈਸਕ 14-10-2026
ਪਠਾਨਕੋਟ, 13 ਅਕਤੂਬਰ (ਸੰਧੂ)-ਪ੍ਰਧਾਨ ਮੰਤਰੀ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ (ਪੀ.ਐਮ. ਸ੍ਰੀ) ਯੋਜਨਾ ਤਹਿਤ ਨਰੇਸ਼ ਮਹਾਜਨ ਨਿਰਗੁਣ ਦੀ ਚੋਣ ਜ਼ਿਲ੍ਹਾ ਪਠਾਨਕੋਟ ਲਈ ਐਮੀਨੈਂਟ ਐਕਸਪਰਟ ਵਜੋਂ ਕੀਤੀ ਗਈ ਹੈ । ਇਸ ਨਿਯੁਕਤੀ ਤਹਿਤ ਉਹ ਜ਼ਿਲ੍ਹੇ ਦੇ ਪੀ.ਐਮ. ਸ੍ਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਆਪਣੇ ਤਜ਼ਰਬੇ ਦੇ ਆਧਾਰ ’ਤੇ ਵਿਹਾਰਕ ਗਿਆਨ ਤੇ ਪ੍ਰੇਰਨਾ ਪ੍ਰਦਾਨ ਕਰਨਗੇ । ਇਸ ਦੇ ਨਾਲ ਹੀ ਉਹ ਵਿਦਿਆਰਥੀਆਂ ਦੇ ਤਕਨੀਕੀ ਤੇ ਸਾਹਿਤਕ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਅਤੇ ਚੰਗੇ ਇਨਸਾਨ ਬਣਨ ਦੀ ਦਿਸ਼ਾ ਵਿਚ ਵੀ ਆਪਣਾ ਯੋਗਦਾਨ ਪਾਉਣਗੇ । ਜ਼ਿਕਰਯੋਗ ਹੈ ਕਿ ਨਰੇਸ਼ ਮਹਾਜਨ ਨਿਰਗੁਣ ਜਲ ਸਰੋਤ ਵਿਭਾਗ ਵਿਚੋਂ ਸੁਪਰਡੈਂਟਿੰਗ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ । ਆਪਣੇ ਸੇਵਾਕਾਲ ਦੌਰਾਨ ਉਨ੍ਹਾਂ ਨੂੰ ਦੋ ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਸੈਰ-ਸਪਾਟਾ ਨੋਡਲ ਅਫ਼ਸਰ ਅਤੇ ਚੋਣ ਕਮਿਸ਼ਨ ਦੇ ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਵਜੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ । ਸਾਹਿਤਕ ਖੇਤਰ ’ਚ ਵੀ ਨਰੇਸ਼ ਮਹਾਜਨ ਨਿਰਗੁਣ ਦੀ ਵਿਸ਼ੇਸ਼ ਪਹਿਚਾਣ ਹੈ । ਇਸ ਚੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਰੇਸ਼ ਮਹਾਜਨ ਨਿਰਗੁਣ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਲਗਨ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਕਾਰਨ ਹੈ ਪਾਣੀ ਦੀ ਕਿੱਲਤ-ਐਸ.ਡੀ.ਓ. ਸੰਜੀਵ ਸੈਣੀ ਅਗਲੀ ਖ਼ਬਰ ਪਿੰਡ ਕੂਈ ਨਿਵਾਸੀ ਸੁਰਿੰਦਰ ਸਿੰਘ ਦੀ ਅਚਾਨਕ ਮੌਤ
Ad Position 24