13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲਾਇਨਜ਼ ਕਲੱਬ ਵਲੋਂ ਮੁਫ਼ਤ ਮੈਡੀਕਲ ਕੈਂਪ, 325 ਮਰੀਜ਼ਾਂ ਦੀ ਜਾਂਚ

ਪਠਾਨਕੋਟ, 13 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਰੂਰਲ ਮਿਸ਼ਨ ਤਹਿਤ ਪਿੰਡ ਪੱਡਿਆ ਲਾਹੜੀ ਵਿਖੇ ਨਵੀਨ ਅਗਰਵਾਲ ਦੇ ਇੱਟਾਂ ਦੇ ਭੱਠੇ ’ਤੇ ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਭਗ 325 ਲੋਕਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਤੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ ।

Ad Position 21
No active advertisement
ਅਜੀਤ ਡੈਸਕ 14-10-2026
ਪਠਾਨਕੋਟ, 13 ਅਕਤੂਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਰੂਰਲ ਮਿਸ਼ਨ ਤਹਿਤ ਪਿੰਡ ਪੱਡਿਆ ਲਾਹੜੀ ਵਿਖੇ ਨਵੀਨ ਅਗਰਵਾਲ ਦੇ ਇੱਟਾਂ ਦੇ ਭੱਠੇ ’ਤੇ ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਭਗ 325 ਲੋਕਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਤੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ । ਕੈਂਪ ’ਚ ਨਿਤਿਨ ਆਈ ਕੇਅਰ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ: ਨਿਤਿਨ ਗੁਪਤਾ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾ: ਸਾਹਿਲ, ਡਾ: ਜੋਨੀ ਤੇ ਚਮੜੀ ਰੋਗਾਂ ਦੇ ਮਾਹਿਰ ਡਾ: ਵਿਕਾਸ ਨੇ ਸੇਵਾਵਾਂ ਦਿੱਤੀਆਂ । ਡਾ: ਤਰਸੇਮ ਸਿੰਘ ਨੇ ਕਿਹਾ ਕਿ ਕਲੱਬ ਵਲੋਂ ਪੇਂਡੂ ਖੇਤਰਾਂ ਅਤੇ ਇੱਟਾਂ ਦੇ ਭੱਠਿਆਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਅਨਿਲ ਅਗਰਵਾਲ, ਕਲੱਬ ਸਕੱਤਰ ਅਵਤਾਰ ਅਬਰੋਲ, ਖ਼ਜ਼ਾਨਚੀ ਪ੍ਰਵੀਨ ਅਗਰਵਾਲ, ਪੀ.ਆਰ.ਓ. ਰਵਨੀਤ ਗੱਡ, ਐਚ.ਐਸ. ਮੈਨੀ, ਬਲਵਿੰਦਰ ਸਿੰਘ, ਸੁਰਿੰਦਰ ਮਹਾਜਨ, ਅਮਿਤ ਕੁਮਾਰ ਅਤੇ ਮਹਿੰਦਰ ਪਾਲ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਕਤਲ ਦੀ ਖ਼ਬਰ ਬੇਹੱਦ ਦੁਖਦਾਈ-ਸੰਗਤ ਸਿੰਘ ਗਿਲਜੀਆਂ ਅਗਲੀ ਖ਼ਬਰ ਸ੍ਰੀ ਰਾਮ ਕਲਾ ਮੰਚ ਦੀ ਰਾਮ ਲੀਲ੍ਹਾ ’ਚ ਤਾੜਕਾ ਵਧ ਅਤੇ ਮਾਰੀਚ-ਸੁਬਾਹੂ ਨਾਲ ਯੁੱਧ ਦਾ ਸਜੀਵ ਮੰਚਨ
Ad Position 24