13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਸਜਾਈ ਗਈ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ

ਸੁਜਾਨਪੁਰ, 13 ਅਕਤੂਬਰ (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ਸਜਾਈ ਗਈ । ਜਿਸ ’ਚ ਸੁਜਾਨਪੁਰ ਦੀਆਂ ਸਾਰੀਆਂ ਹੀ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ।

Ad Position 21
No active advertisement
ਅਜੀਤ ਡੈਸਕ 14-10-2026
ਸੁਜਾਨਪੁਰ, 13 ਅਕਤੂਬਰ (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ਸਜਾਈ ਗਈ । ਜਿਸ ’ਚ ਸੁਜਾਨਪੁਰ ਦੀਆਂ ਸਾਰੀਆਂ ਹੀ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ । ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਦੇ ਮੈਦਾਨ ’ਚੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਏ ਸ੍ਰੀ ਰਾਮ ਲੀਲ੍ਹਾ ਕਲੱਬ ਵਿਖੇ ਸਮਾਪਤ ਹੋਈ । ਰਾਮ ਬਰਾਤ ਵਿਚ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਆਕਰਸ਼ਣ ਦਾ ਕੇਂਦਰ ਸਨ । ਸ਼ਹਿਰ ਵਾਸੀਆਂ ਵਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਬਰਾਤ ֹ’ ਤੇ ਫੁੱਲਾਂ ਦੀ ਵਰਖਾ ਕਰਕੇ ਤੇ ਜਗ੍ਹਾ-ਜਗ੍ਹਾ ’ਤੇ ਸਟਾਲ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ । ਆਏ ਹੋਏ ਮਹਿਮਾਨਾਂ ਨੇ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ । ਇਸ ਮੌਕੇ ਰਾਜ ਕੁਮਾਰ ਗੁਪਤਾ, ਨਗਰ ਕੌਂਸਲ ਪ੍ਰਧਾਨ ਨੀਤੂ ਮਿਨਹਾਸ, ਸੁਰੇਸ਼ ਮਹਾਜਨ ਰਾਜੂ, ਨਗਰ ਕੌਂਸਲ ਉਪ ਪ੍ਰਧਾਨ ਸੁਰਿੰਦਰ ਸ਼ਰਮਾ, ਸਮੀਰ ਠਾਕੁਰ, ਕੌਂਸਲਰ ਅਸ਼ੋਕ ਬਾਵਾ, ਕੌਂਸਲਰ ਸੁਰੇਸ਼ ਮਹਾਜਨ ਬੋਵੀ, ਦੁਆਰਕਾ ਦਾਸ, ਲਲਿਤ ਵਰਮਾ, ਵਿੱਕੀ ਮਹਾਜਨ, ਸੁਨੀਲ ਮਹਾਜਨ, ਸੁਧੀਰ ਮਹਾਜਨ, ਕੁਨਾਲ, ਸੋਨੂੰ ਮਹਾਜਨ, ਅਨਿਲ ਮਹਾਜਨ, ਰਵਿੰਦਰ ਮਹਾਜਨ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਲਾ ਮੰਚ ਦੀ ਰਾਮ ਲੀਲ੍ਹਾ ’ਚ ਤਾੜਕਾ ਵਧ ਅਤੇ ਮਾਰੀਚ-ਸੁਬਾਹੂ ਨਾਲ ਯੁੱਧ ਦਾ ਸਜੀਵ ਮੰਚਨ ਅਗਲੀ ਖ਼ਬਰ ਪਠਾਨਕੋਟ ਪੁਲਿਸ ਦੀ ਵੱਡੀ ਕਾਰਵਾਈ-ਦੋ ਮੁਲਜ਼ਮਾਂ ਕੋਲੋਂ ਹੈਰੋਇਨ ਬਰਾਮਦ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਹੋਣ ਦਾ ਸ਼ੱ...
Ad Position 24