ਸ੍ਰੀ ਰਾਮ ਕਲਾ ਮੰਚ ਦੀ ਰਾਮ ਲੀਲ੍ਹਾ ’ਚ ਤਾੜਕਾ ਵਧ ਅਤੇ ਮਾਰੀਚ-ਸੁਬਾਹੂ ਨਾਲ ਯੁੱਧ ਦਾ ਸਜੀਵ ਮੰਚਨ
ਪਠਾਨਕੋਟ, 13 ਅਕਤੂਬਰ (ਸੰਧੂ)- ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਤੀਜੇ ਦਿਨ ਭਗਵਾਨ ਸ੍ਰੀ ਰਾਮ ਦੇ ਗੁਰੁਕੁਲ ਜਾਣ, ਮਹਾਂਰਿਸ਼ੀ ਵਿਸ਼ਵਾਮਿੱਤਰ ਦੇ ਯੱਗ ਦੀ ਰੱਖਿਆ, ਤਾੜਕਾ ਵਧ ਤੇ ਮਾਰੀਚ-ਸੁਬਾਹੂ ਨਾਲ ਯੁੱਧ ਦੇ ਪ੍ਰਸੰਗਾਂ ਦਾ ਸਜੀਵ ਮੰਚਨ ਕੀਤਾ ਗਿਆ । ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ਤੇ ਪੰਡਾਲ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ।
ਪਠਾਨਕੋਟ, 13 ਅਕਤੂਬਰ (ਸੰਧੂ)- ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਤੀਜੇ ਦਿਨ ਭਗਵਾਨ ਸ੍ਰੀ ਰਾਮ ਦੇ ਗੁਰੁਕੁਲ ਜਾਣ, ਮਹਾਂਰਿਸ਼ੀ ਵਿਸ਼ਵਾਮਿੱਤਰ ਦੇ ਯੱਗ ਦੀ ਰੱਖਿਆ, ਤਾੜਕਾ ਵਧ ਤੇ ਮਾਰੀਚ-ਸੁਬਾਹੂ ਨਾਲ ਯੁੱਧ ਦੇ ਪ੍ਰਸੰਗਾਂ ਦਾ ਸਜੀਵ ਮੰਚਨ ਕੀਤਾ ਗਿਆ । ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ਤੇ ਪੰਡਾਲ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਇਸ ਮੌਕੇ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਰਾਮਲੀਲਾ ਦਾ ਅਸਲ ਸੰਦੇਸ਼ ਸਿਰਫ਼ ਮੰਚ ’ਤੇ ਤਾੜਕਾ ਦਾ ਵਧ ਦੇਖਣਾ ਨਹੀਂ, ਸਗੋਂ ਆਪਣੇ ਮਨ ’ਚ ਵੱਸਦੇ ਗੁੱਸੇ, ਅਹੰਕਾਰ, ਸ਼ੱਕ ਤੇ ਬੁਰਾਈਆਂ ਨੂੰ ਖ਼ਤਮ ਕਰਨਾ ਹੈ । ਮੁੱਖ ਮਹਿਮਾਨ ਅਭਯਮ ਸ਼ਰਮਾ ਨੇ ਵਿਕਰਮ ਮਹਾਜਨ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਕੈਸ਼ੀਅਰ ਵਿਕਾਸ ਚੋਪੜਾ, ਸਤੀਸ਼ ਮਹਾਜਨ, ਮੀਡੀਆ ਸਲਾਹਕਾਰ ਸੰਜੀਵ ਘਈ, ਐਸ.ਐਲ. ਗੁਪਤਾ, ਰਵੀ ਮਹਾਜਨ, ਅਜੇ ਮਹਾਜਨ, ਪ੍ਰੋਜੈਕਟ ਚੇਅਰਮੈਨ ਕੁਲਵੰਤ ਸਿੰਘ, ਡਾਇਰੈਕਟਰ ਆਰਕੀਟੈਕਟ ਵੀ.ਕੇ. ਵਰਮਾ, ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਡਾ: ਨਰਿੰਦਰ ਸੈਣੀ, ਨਿਰਦੇਸ਼ਕ ਪੰਕਜ ਚੌਧਰੀ, ਖ਼ਜ਼ਾਨਚੀ ਰਾਜੀਵ ਚੌਧਰੀ, ਸਾਹਿਲ ਚੌਧਰੀ, ਵਿਸ਼ੂ ਹੀਰ, ਸ਼ੇਖਰ, ਰਮਨ ਡੋਗਰਾ, ਮਨੋਹਰ ਲਾਲ ਸਾਭਾ , ਨਰਿੰਦਰ ਕੁਮਾਰ, ਰਾਹੁਲ ਵਰਮਾ, ਰਾਕੇਸ਼ ਸ਼ਰਮਾ, ਅਮਿਤ ਚੋਪੜਾ, ਮੁਨੀਸ਼, ਪਲਵਿੰਦਰ ਸਿੰਘ, ਨਿਤੇਸ਼ ਮਹਾਜਨ, ਦਿਨੇਸ਼ ਮਹਾਜਨ, ਰਿਤਿਸ਼, ਨਿਸ਼ੂ, ਤਿਲਕ ਸੈਣੀ, ਬੋਗੀ ਬਾਬਾ, ਜੋਗਿੰਦਰ ਬੰਟੀ, ਸ਼ਾਮ ਲਾਲ, ਮੇਹੁਲ ਜਿੰਮੀ, ਪ੍ਰਵੀਨ ਕੁਮਾਰ ਅਤੇ ਵਿਕਾਸ ਮਹਾਜਨ ਆਦਿ ਹਾਜ਼ਰ ਸਨ ।