13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ 51 ਦਿਨਾਂ ਬਾਅਦ ਬਿਜਲੀ ਟਾਵਰ ਤੋਂ ਹੇਠਾਂ ਉਤਰੇ

ਸ਼ਾਹਪੁਰ ਕੰਢੀ, 13 ਅਕਤੂਬਰ (ਰਣਜੀਤ ਸਿੰਘ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਆਗੂ ਸ਼ਰਮ ਸਿੰਘ (82) ਤੇ ਕੁਲਵਿੰਦਰ ਸਿੰਘ (72) 25 ਅਗਸਤ ਨੂੰ ਪਿੰਡ ਸੰਧੋੜੀ ਵਿਖੇ ਲਗਪਗ 100 ਫੁੱਟ ਉੱਚੇ ਬਿਜਲੀ ਟਾਵਰ ਉਪਰ ਚੜੇ ਸਨ, ਜਿਨ੍ਹਾਂ ਨੂੰ ਹੇਠਾਂ ਉਤਾਰਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਕਈ ਵਾਰ ਕੋਸ਼ਿਸ਼ ਕੀਤੀ, ਪਿਛਲੀ ਸ਼ਾਮ ਪਠਾਨਕੋਟ ਦੀ ਡਿਪਟੀ ਕਮਿਸ਼ਨਰ ਡਾ: ਪਲਵੀ, ਐਸ. ਐਸ.

Ad Position 21
No active advertisement
ਅਜੀਤ ਡੈਸਕ 14-10-2026
ਸ਼ਾਹਪੁਰ ਕੰਢੀ, 13 ਅਕਤੂਬਰ (ਰਣਜੀਤ ਸਿੰਘ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਆਗੂ ਸ਼ਰਮ ਸਿੰਘ (82) ਤੇ ਕੁਲਵਿੰਦਰ ਸਿੰਘ (72) 25 ਅਗਸਤ ਨੂੰ ਪਿੰਡ ਸੰਧੋੜੀ ਵਿਖੇ ਲਗਪਗ 100 ਫੁੱਟ ਉੱਚੇ ਬਿਜਲੀ ਟਾਵਰ ਉਪਰ ਚੜੇ ਸਨ, ਜਿਨ੍ਹਾਂ ਨੂੰ ਹੇਠਾਂ ਉਤਾਰਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਕਈ ਵਾਰ ਕੋਸ਼ਿਸ਼ ਕੀਤੀ, ਪਿਛਲੀ ਸ਼ਾਮ ਪਠਾਨਕੋਟ ਦੀ ਡਿਪਟੀ ਕਮਿਸ਼ਨਰ ਡਾ: ਪਲਵੀ, ਐਸ.ਐਸ.ਪੀ. ਮਨਪ੍ਰੀਤ ਸਿੰਘ, ਐਸ.ਪੀ. ਵਿਸ਼ਾਲਜੀਤ ਸਿੰਘ, ਏ.ਡੀ.ਸੀ. ਅਰਸ਼ਦੀਪ ਸਿੰਘ, ਡੀ.ਐਸ.ਪੀ. ਰਾਜੇਸ਼ ਕੱਕੜ, ਰਣਜੀਤ ਸਾਗਰ ਡੈਮ ਦੇ ਐਸ.ਈ. ਕੁਲਵਿੰਦਰ ਸਿੰਘ, ਐਕਸੀਅਨ ਲਖਵਿੰਦਰ ਸਿੰਘ ਆਦਿ ਨੇ ਬਜ਼ੁਰਗਾਂ ਨੂੰ ਮੰਗਾਂ ਮੰਣਨ ਦਾ ਵਿਸ਼ਵਾਸ ਦਿਵਾਇਆ, ਪਰ ਹਨੇਰਾ ਹੋਣ ਕਾਰਨ ਮਸ਼ੀਨਾਂ ਮੌਕੇ ’ਤੇ ਪਹੁੰਚ ਨਹੀਂ ਸਕੀਆਂ, ਜਿਸ ਕਾਰਨ ਅੱਜ ਸਵੇਰ ਤੋਂ ਹੀ ਮਸ਼ੀਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਲਗਭਗ 2 ਵਜੇ ਬਜ਼ੁਰਗ ਨੂੰ ਹੈਵੀ ਕਰੇਨ ਦੀ ਸਹਾਇਤਾ ਨਾਲ ਹੇਠਾਂ ਉਤਾਰਿਆ । ਬਜ਼ੁਰਗਾਂ ਦੇ ਹੇਠਾਂ ਆਉਣ ਸਮੇਂ ਕੇਵਲ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਮੌਜੂਦ ਸਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬਜ਼ੁਰਗ ਨੂੰ ਹੇਠਾਂ ਉਤਾਰਣ ਦੀ ਪੀ.ਐਲ. ਮਾਣਯੋਗ ਹਾਈਕੋਰਟ ਵਿਚ ਪਾਈ ਸੀ । ਜਿਸ ਦੇ ਫਲਸਰੂਪ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਬਜ਼ੁਰਗਾਂ ਨੂੰ 51 ਦਿਨਾਂ ਬਾਅਦ ਹੇਠਾਂ ਉਤਾਰਿਆ। ਹੇਠ ਉਤਾਰ ਕੇ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੀਆਂ ਐਂਬੂਲੈਂਸਾਂ ਰਾਹੀਂ ਰਣਜੀਤ ਸਾਗਰ ਡੈਮ ਦੇ ਹਸਪਤਾਲ ਚੈਕਅੱਪ ਲਈ ਲਿਆਂਦਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਅੰਕਿਤ ਮਹਾਜਨ, ਐਸ.ਪੀ. ਵਿਸ਼ਾਲਜੀਤ ਸਿੰਘ, ਡੀ.ਐਸ.ਪੀ. ਰਾਜੇਸ਼ ਕੱਕੜ, ਐਸ.ਐਚ.ਓ. ਮੋਹਿਤ ਟਾਂਕ, ਸੀ.ਆਈ.ਡੀ. ਅਧਿਕਾਰੀ ਮੁਕੇਸ਼ ਕੁਮਾਰ, ਐਸ.ਈ. ਕੁਲਵਿੰਦਰ ਸਿੰਘ, ਐਕਸੀਅਨ ਲਖਵਿੰਦਰ ਸਿੰਘ, ਐਸ.ਐਮ.ਓ. ਜਸਵਿੰਦਰਪਾਲ ਸਿੰਘ, ਚੀਫ ਫਾਰਮਾਸਿਸਟ ਗੋਪਾਲ ਸ਼ਰਮਾ, ਸੰਘਰਸ਼ ਕਮੇਟੀ ਦੇ ਆਗੂ ਉਂਕਾਰ ਸਿੰਘ, ਜਪਾਨ ਸਿੰਘ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਪਾਂਸ਼ੂ ਘਈ ਬਣੇ ਪੰਜਾਬ ਭਾਜਪਾ ਦੇ ਪਬਲੀਸਿਟੀ ਸੈੱਲ ਦੇ ਕਨਵੀਨਰ ਅਗਲੀ ਖ਼ਬਰ ਪਠਾਨਕੋਟ ਤੋਂ ਯੂਰਪ ਤੱਕ ਵਪਾਰ ਵਧਾਉਣ ਲਈ ਮਨਿੰਦਰ ਸਿੰਘ ਦੀ ਯੂਰਪੀ ਪ੍ਰਤੀਨਿਧੀਆਂ ਨਾਲ ਅਹਿਮ ਮੀਟਿੰਗ
Ad Position 24