14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਐਪੀਫੀਨੀ ਚਰਚ ਬਟਾਲਾ ਵਿਖੇ ਮੈਡੀਕਲ ਕੈਂਪ ਲਗਾਇਆ

ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਦੀ ਨਾਮਵਰ ਮੈਡੀਕਲ ਸੰਸਥਾ ਈ. ਐਮ.

Ad Position 21
No active advertisement
ਅਜੀਤ ਡੈਸਕ 14-10-2026
ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਬਟਾਲਾ ਦੀ ਨਾਮਵਰ ਮੈਡੀਕਲ ਸੰਸਥਾ ਈ.ਐਮ.ਸੀ. ਹਸਪਤਾਲ ਵਲੋਂ ਐਪੀਫੀਨੀ ਚਰਚ ਸਿਟੀ ਰੋਡ ਬਟਾਲਾ ਵਿਖੇ ਸਿਹਤ ਜਾਂਚ ਕੈਂਪ ਡਾ. ਸੁਨੀਲ ਖੋਖਰ ਤੇ ਹਸਪਤਾਲ ਦੀ ਸਮੁੱਚੀ ਟੀਮ ਵਲੋਂ ਲਗਾਇਾਂਆ ਗਿਆ। ਕੈਂਪ ’ਚ ਲਗਭਗ 90 ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ। ਡਾ. ਸੁਨੀਲ ਖੋਖਰ ਨੇ ਦੱਸਿਆ ਕਿ ਜਾਂਚ ਕੈਂਪ ਵਿਚ ਬੀ.ਪੀ., ਸ਼ੂਗਰ, ਬੁਖਾਰ, ਡੇਂਗੂ ਅਤੇ ਹੋਰ ਕਈ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਬਿਮਾਰੀਆਂ ਨਾਲ ਸਬੰਧਿਤ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚਰਚ ਦੇ ਪਾਸਟਰ ਇੰਚਾਰਜ ਪਾਦਰੀ ਪਵਨ ਪੌਲ ਨੇ ਦੱਸਿਆ ਕਿ ਇਹ ਕੈਂਪ ਈ.ਐਮ.ਸੀ. ਹਸਪਤਾਲ ਵਲੋਂ ਲਗਾ ਕੇ ਲੋਕਾਂ ਦੀ ਮੁਫਤ ਜਾਂਚ ਅਤੇ ਮੌਕੇ ’ਤੇ ਬਿਮਾਰੀਆਂ ਦੀ ਦੀਵਾਈ ਦੇ ਕੇ ਲੋਕਾਂ ਲਈ ਵਧੀਆ ਕੰਮ ਕੀਤਾ ਹੈ, ਕਿਉਂਕਿ ਲੋਕਾਂ ਨੂੰ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਡਾ. ਸੁਨੀਲ ਖੋਖਰ, ਸਮੁੱਚੀ ਮੈਡੀਕਲ ਟੀਮ ਤੇ ਹਸਪਤਾਲ ਦਾ ਇਸ ਨੇਕ ਸੇਵਾ ਲਈ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਹੋਤਾ, ਰਮੇਸ਼ ਮਸੀਹ, ਪੰਕਜ ਕੁਮਾਰ, ਪ੍ਰਦੀਪ ਕੁਮਾਰ, ਰਾਜੇਸ਼ ਸੰਧੂ, ਸੁਨੀਲ ਕੁਮਾਰ, ਰੋਹਿਤ ਮੱਟੂ, ਸਟੀਫਨ ਗਿੱਲ ਆਦਿ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਹਰਬੰਸ ਸਿੰਘ ਲੇਖੀ ਵਲੋਂ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਦਾ ਸੰਭਾਲਿਆ ਅਹੁਦਾ ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਪਾਹੜਾ ਨੇ ਮੰਡੀ ਰਾਮ ਲੀਲ੍ਹਾ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Ad Position 24