14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੌਮੀ ਕਿਸਾਨ ਯੂਨੀਅਨ ਵਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

ਬਲਾਚੌਰ ( ਨਵਾਂਸਹਿਰ), 14 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਮਾਨਸਾ ਵਿਖੇ ਨਸ਼ੇ ਦੇ ਕਥਿਤ ਸੌਦਾਗਰ ਵਲੋਂ ਗੋਲੀਆ ਮਾਰ ਕੇ ਕਤਲ ਕੀਤੇ...

Ad Position 21
No active advertisement
ਅਜੀਤ ਡੈਸਕ 14-10-2026

ਬਲਾਚੌਰ ( ਨਵਾਂਸਹਿਰ), 14 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਮਾਨਸਾ ਵਿਖੇ ਨਸ਼ੇ ਦੇ ਕਥਿਤ ਸੌਦਾਗਰ ਵਲੋਂ ਗੋਲੀਆ ਮਾਰ ਕੇ ਕਤਲ ਕੀਤੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਦੇ ਸੱਦੇ ਤੇ 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਾ ਕੌਮੀ ਕਿਸਾਨ ਯੂਨੀਅਨ ਵਲੋਂ ਡੱਟ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਨਿਰਮਲ ਸਿੰਘ ਔਜਲਾ ਅਤੇ ਹਰਵਿੰਦਰ ਸਿੰਘ ਚਾਹਲ ਨੇ ਦੇਰ ਸ਼ਾਮ ਪੱਤਰਕਾਰਾਂ ਨੂੰ ਦੱਸਿਆ ਕਿ ਭਾਈ ਪਰਵਿੰਦਰ ਸਿੰਘ ਝੋਟਾ ਜਿਹੜਾ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ੇ ਦੇ ਸੌਦਾਗਰਾਂ ਦੇ ਚਿਹਰਿਆਂ ਤੇ ਕਾਰੋਬਾਰ ਨੂੰ ਬੇਨਕਾਬ ਕਰਦਾ ਸੀ, ਦੀ ਨਸ਼ੇ ਦੇ ਸੌਦਾਗਰ ਵਲੋਂ ਗੋਲੀਆ ਮਾਰ ਕੇ ਹੱਤਿਆ ਕਰਨਾ ਦੀ ਉਨ੍ਹਾਂ ਦੀ ਜੱਥੇਬੰਦੀ ਸਖਤ ਸ਼ਬਦਾਂ ਵਿਚ ਜਿੱਥੇ ਵਿਰੋਧ ਕਰਦੀ ਹੈ, ਉਥੇ ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਵੀ ਲਗਾ ਰਹੀ ਹੈ।ਉਨ੍ਹਾਂ ਕਿਹਾ ਕਿ ਜਿਸ ਤਰਾਂ ਲਾਈਵ ਹੋ ਕੇ ਮਾਮਲਾ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ਵਿਚ ਭਾਈ ਪਰਵਿੰਦਰ ਸਿੰਘ ਝੋਟਾ ਲਿਆ ਰਿਹਾ ਸੀ ਜੇਕਰ ਸਰਕਾਰ, ਪੁਲਿਸ ਤੇ ਪ੍ਰਸ਼ਾਸ਼ਨ ਉਸਦੀ ਸੁਣ ਲੈਂਦਾ ਤਾਂ ਭਾਈ ਪਰਵਿੰਦਰ ਸਿੰਘ ਝੋਟਾ ਜਿਹੜਾ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਲਈ ਦਿਨ ਰਾਤ ਇਕ ਕਰ ਰਿਹਾ ਸੀ, ਨੂੰ ਭਰ ਜਵਾਨੀ ਵਿਚ ਜਿੰਦਗੀ ਤੋਂ ਹੱਥ ਧੋਣੇ ਨਾ ਪੈਂਦੇ।

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਭਲਕੇ ਪੰਜਾਬ ਭਰ ਦੇ ਟੋਲ ਪਲਾਜ਼ਾ ਰਹਿਣਗੇ ਮੁਫ਼ਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 15 ਅਕਤੂਬਰ ਨੂੰ 'ਪੰਜਾਬ ਬੰਦ' ਦਾ ਪੂਰਨ ਸਮਰਥਨ - ਜਥੇ. ਲੋਪੋਕੇ
Ad Position 24