12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਤੇ ਸਤਿਨਾਮ ਟਰੱਸਟ ਗੁਰਦਾਸਪੁਰ ਵਲੋਂ 145 ਬੱਚਿਆਂ ਨੂੰ ਅੰਮ੍ਰਿਤ ਛਕਾਇਆ

ਹਰਚੋਵਾਲ, 11 ਅਕਤੂਬਰ (ਢਿੱਲੋਂ/ਭਾਮ)-ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਤੇ ਸਤਿਨਾਮ ਟਰਸਟ ਗੁਰਦਾਸਪੁਰ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ’ਚ ਆਪਣੇ ਅਧਿਆਪਕਾਂ ਰਾਹੀਂ ਪ੍ਰਚਾਰ ਕਰਕੇ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ 145 ਬੱਚਿਆਂ ਨੂੰ ਪੰਜ ਪਿਆਰਿਆਂ ਵਲੋਂ ਅੰਮ੍ਰਿਤ ਛਕਾਇਆ ਗਿਆ। ਪੰਜ ਪਿਆਰਿਆਂ ਵਲੋਂ ਬੱਚਿਆਂ ਨੂੰ ਰੋਜ਼ਾਨਾ ਗੁਰਬਾਣੀ ਪੜ੍ਹਨ ਲਈ ਪ੍ਰੇਰਤ ਕੀਤਾ ਗਿਆ।

Ad Position 21
No active advertisement
ਅੰਮ੍ਰਿਤ ਛਕਣ ਵਾਲੇ ਬੱਚਿਆਂ ਨੂੰ ਪੰਜ ਪਿਆਰੇ ਤੇ ਹੋਰ ਧਾਰਮਿਕ ਸ਼ਖਸੀਅਤਾਂ ਸਨਮਾਨਿਤ ਕਰਦੇ ਹੋਏ। ਤਸਵੀਰ: ਢਿੱਲੋਂ/ਭਾਮ 12-10-2026
ਹਰਚੋਵਾਲ, 11 ਅਕਤੂਬਰ (ਢਿੱਲੋਂ/ਭਾਮ)-ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਤੇ ਸਤਿਨਾਮ ਟਰਸਟ ਗੁਰਦਾਸਪੁਰ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ’ਚ ਆਪਣੇ ਅਧਿਆਪਕਾਂ ਰਾਹੀਂ ਪ੍ਰਚਾਰ ਕਰਕੇ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ 145 ਬੱਚਿਆਂ ਨੂੰ ਪੰਜ ਪਿਆਰਿਆਂ ਵਲੋਂ ਅੰਮ੍ਰਿਤ ਛਕਾਇਆ ਗਿਆ। ਪੰਜ ਪਿਆਰਿਆਂ ਵਲੋਂ ਬੱਚਿਆਂ ਨੂੰ ਰੋਜ਼ਾਨਾ ਗੁਰਬਾਣੀ ਪੜ੍ਹਨ ਲਈ ਪ੍ਰੇਰਤ ਕੀਤਾ ਗਿਆ। ਸ੍ਰੀ ਸਹਿਜ ਪਾਠ ਸੇਵਾ ਲਹਿਰ ਦੇ ਇੰਚਾਰਜ ਭਾਈ ਰਾਜਪਾਲ ਸਿੰਘ ਜੀ, ਭਾਈ ਮਨਜੀਤ ਸਿੰਘ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਿਹੜੇ ਬੱਚੇ ਅੰਮ੍ਰਿਤ ਛੱਕ ਕੇ ਗੁਰਬਾਣੀ ਨਾਲ ਜੁੜੇ ਹਨ । ਉਨ੍ਹਾਂ ਨੇ ਅਧਿਆਪਕਾਂ ਤੇ ਸਕੂਲ ਦੇ ਪ੍ਰਬੰਧਕਾਂ ਨਾਲ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਅੰਮ੍ਰਿਤ ਸੰਚਾਰ ਵਿੱਚ ਯੋਗਦਾਨ ਪਾਇਆ। ਸਤਿਨਾਮ ਟਰੱਸਟ ਗੁਰਦਾਸਪੁਰ ਦੇ ਇੰਚਾਰਜ ਭਾਈ ਰਜਿੰਦਰ ਸਿੰਘ ਗੁਰਦਾਸਪੁਰ ਤੇ ਭਾਈ ਹਰਜਿੰਦਰ ਸਿੰਘ ਰਜਾਦਾ ਨੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਜਥੇ: ਬਾਬਾ ਬਲਵਿੰਦਰ ਸਿੰਘ, ਬਾਬਾ ਦਲਬੀਰ ਸਿੰਘ, ਡਾਇਰੈਕਟਰ ਸਵਿੰਦਰ ਸਿੰਘ ਢਿੱਲੋ, ਪ੍ਰਿੰਸੀਪਲ ਕੈਪਟਨ ਸਿੰਘ, ਭਾਈ ਰਾਜਨਦੀਪ ਸਿੰਘ, ਭਾਈ ਬਲਬੀਰ ਸਿੰਘ, ਸੁਰਜੀਤ ਕੌਰ, ਮੈਡਮ ਅਮਰਜੀਤ ਕੌਰ, ਰਵਿੰਦਰ ਕੌਰ, ਪਵਨਬੀਰ ਕੌਰ ਰਾਜਬੀਰ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਧਾਰੀਵਾਲ-ਖੁੰਡਾ ਸੜਕ ’ਤੇ ਗੰਦੇ ਨਾਲੇ ਨੇੜੇ ਹਾਦਸਿਆਂ ਦਾ ਖ਼ਤਰਾ ਅਗਲੀ ਖ਼ਬਰ ਮਹਾਨ ਖੂਨਦਾਨ ਕੈਂਪ 14 ਤੇ 15 ਨੂੰ
Ad Position 24