12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਜ਼ੋਰਦਾਰ ਧਮਾਕਾ: 4 ਪਾਕਿਸਤਾਨੀ ਅੱਤਵਾਦੀ ਢੇਰ

ਪੂੰਛ (ਜੰਮੂ-ਕਸ਼ਮੀਰ), 12 ਅਕਤੂਬਰ- ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁੰਛ ਵਿਚ ਘੁਸਪੈਠ ਦੀਆਂ ਸੰਭਾਵਿਤ...

Ad Position 21
No active advertisement
ਅਜੀਤ ਡੈਸਕ 12-10-2026

ਪੂੰਛ (ਜੰਮੂ-ਕਸ਼ਮੀਰ), 12 ਅਕਤੂਬਰ- ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁੰਛ ਵਿਚ ਘੁਸਪੈਠ ਦੀਆਂ ਸੰਭਾਵਿਤ ਕੋਸ਼ਿਸ਼ਾਂ ਅਤੇ ਸ਼ੱਕੀ ਗਤੀਵਿਧੀਆਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਧਮਾਕਿਆਂ ਦੀਆਂ ਘਟਨਾਵਾਂ ਅਤੇ ਲੈਂਡਮਾਈਨਾਂ ਦੀ ਬਰਾਮਦਗੀ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸਰਹੱਦੀ ਇਲਾਕਿਆਂ ਵਿਚ ਗਸ਼ਤ ਵਧਾਉਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਪੁੰਛ ਦੇ ਕੇਜੀ (ਕ੍ਰਿਸ਼ਨਾ ਘਾਟੀ) ਸੈਕਟਰ ਵਿਚ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਲਸ਼ਕਰ-ਏ-ਤੋਇਬਾ ਦੇ ਇਕ ਕਮਾਂਡਰ ਸਮੇਤ ਚਾਰ ਪਾਕਿਸਤਾਨੀ ਅੱਤਵਾਦੀਆਂ ਦੇ ਲੈਂਡਮਾਈਨ ਧਮਾਕੇ ਵਿਚ ਮਾਰੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਇਸ਼ਤਿਆਕ, ਮੁਹੰਮਦ ਫੈਜ਼ਾਨ, ਮੁਹੰਮਦ ਵਕਾਸ ਅਤੇ ਮੁਹੰਮਦ ਆਸਿਮ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿੱਚ ਮੁਹੰਮਦ ਫੈਜ਼ਾਨ ਨੂੰ ਲਸ਼ਕਰ-ਏ-ਤੋਇਬਾ ਦਾ ਸੀਨੀਅਰ ਕਮਾਂਡਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਹ ਸਾਰੇ ਪਾਕਿਸਤਾਨ ਅਧਿਕ੍ਰਿਤ ਜੰਮੂ-ਕਸ਼ਮੀਰ ਦੇ ਹਾਜੀਰਾ ਇਲਾਕੇ ਨਾਲ ਸਬੰਧਤ ਸਨ।

ਸਤਵਾਲ-ਨਾਕੀ ਵਿਚ ਧਮਾਕੇ ਦੀ ਆਵਾਜ਼, ਕਾਰਨਾਂ ਦੀ ਜਾਂਚ

ਪੂੰਛ ਦੇ ਇਕ ਹੋਰ ਸਰਹੱਦੀ ਪਿੰਡ ਸਤਵਾਲ-ਨਾਕੀ ਵਿਚ ਵੀ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੇ ਜਾਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਐੱਲ.ਓ.ਸੀ. ਦੇ ਨੇੜੇ ਕੁਝ ਸ਼ੱਕੀ ਵਿਅਕਤੀਆਂ ਦੀ ਹਲਚਲ ਦੇਖੇ ਜਾਣ ਤੋਂ ਬਾਅਦ ਸਾਹਮਣੇ ਆਈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਧਮਾਕਾ ਆਈ.ਈ.ਡੀ. ਕਾਰਨ ਹੋਇਆ, ਲੈਂਡਮਾਈਨ ਫਟੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ। ਘਟਨਾ ਦੀ ਅਸਲ ਵਜ੍ਹਾ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰ ਸਹਾਏ ਵਿਚ ਡੀ.ਐੱਸ.ਪੀ. ਵਜੋਂ ਸੇਵਾਵਾਂ ਨਿਭਾਉਣ ਵਾਲੇ ਰਾਜਵੀਰ ਸਿੰਘ ਬਣੇ ਐੱਸ.ਪੀ ਅਗਲੀ ਖ਼ਬਰ ਫਾਜ਼ਿਲਕਾ ਵਿਚ 10 ਰੁਪਏ ਪਿੱਛੇ ਨੌਜਵਾਨ ਦਾ ਕਤਲ! ਸੀਨੇ ਵਿਚ ਮਾਰਿਆ ਚਾਕੂ
Ad Position 24