ਜ਼ਿਲਾ ਪੱਧਰੀ ਅਥਲੈਟਿਕਸ ਮੀਟ ’ਚ ਖਿਡਾਰਨਾਂ ਨੇ ਮੱਲਾਂ ਮਾਰ ਕੇ ਸਕੂਲ ਤੇ ਮਾਪਿਆਂ ਦਾ ਕੀਤਾ ਨਾਂਅ ਰੌਸ਼ਨ
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਜਿਲਾ ਗੁਰਦਾਸਪੁਰ ਦੀ 77ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਵਿਚ ਲੜਕੀਆਂ ਨੇ ਵਧੀਆਂ ਖੇਡਾਂ ਖੇਡ ਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਨੇ ਵੱਖ-ਵੱਖ ਜੋਨਾਂ ਤੋਂ ਆਏ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਖੇਡਾਂ ਜਿਥੇ ਸਿਹਤ ਨੂੰ ਠੀਕ ਰੱਖਦੀਆਂ ਹਨ, ਉਥੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਹਨ।
ਜ
ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਵਿਚ ਭਾਗ ਲੈਣ ਵਾਲੇ ਬੱਚਿਆਂ ਨਾਲ ਜਿਲ੍ਹਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਤੇ ਹੋਰ। ਤਸਵੀਰ: ਵਿਸ਼ਾਲ ਮੁੰਨਾ
04-10-2026
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)-ਜਿਲਾ ਗੁਰਦਾਸਪੁਰ ਦੀ 77ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਵਿਚ ਲੜਕੀਆਂ ਨੇ ਵਧੀਆਂ ਖੇਡਾਂ ਖੇਡ ਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਨੇ ਵੱਖ-ਵੱਖ ਜੋਨਾਂ ਤੋਂ ਆਏ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਖੇਡਾਂ ਜਿਥੇ ਸਿਹਤ ਨੂੰ ਠੀਕ ਰੱਖਦੀਆਂ ਹਨ, ਉਥੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਹਨ। ਉਨਾਂ ਕਿਹਾ ਕਿ ਅੱਜ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਉਨਾਂ ਬੱਚਿਆਂ ਨੂੰ ਵਧਾਈ ਦਿੰਦਿਆਂ ਸਟਾਫ ਦਾ ਧੰਨਵਾਦ ਕੀਤਾ, ਜਿਨਾਂ ਨੇ ਮਿਹਨਤ ਕਰਾ ਕੇ ਬੱਚਿਆਂ ਨੂੰ ਤਿਆਰ ਕੀਤਾ। ਉਨਾਂ ਵਲੋਂ ਬੱਚਿਆਂ ਨੂੰ ਸੋਨ ਤੇ ਚਾਂਦੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੇ ਫਾਈਨਲ ਨਤੀਜੇ ਅੰਡਰ-14 ਵਰਗ 200 ਮੀਟਰ ਦੌੜ ਵਿਚ ਸਹਿਨੂਰ ਜੋਨ ਸ੍ਰੀ ਹਰਗੋਬਿੰਦਪੁਰ ਪਹਿਲਾ, ਦਿਵਨਪ੍ਰੀਤ ਕੌਰ ਦੂਜਾ ਦਰਜਾ ਜੋਨ ਹਰਚੋਵਾਲ, ਰਵਨੀਤ ਕੌਰ ਤੀਸਰਾ ਦਰਜਾ ਜੋਨ ਬਟਾਲਾ, 400 ਮੀਟਰ ਦੌੜ ਵਿਚ ਪੂਜਾ ਪਹਿਲਾ ਦਰਜਾ ,ਪਵਨਦੀਪ ਕੌਰ ਦੂਜਾ ਦਰਜਾ ਜੋਨ ਸ੍ਰੀ ਹਰਗੋਬਿੰਦਪੁਰ, ਪੂਰਵੀ ਨੇ ਤੀਜਾ ਦਰਜਾ ਪ੍ਰਾਪਤ ਕੀਤਾ । ਅੰਡਰ 17 ਉਮਰ 100 ਮੀਟਰ ਦੌੜ ਵਿਚ ਜਸ਼ਨਪ੍ਰੀਤ ਕੌਰ ਪਹਿਲਾ ਦਰਜਾ ਜੋਨ ਸ੍ਰੀ ਹਰਗੋਬਿੰਦਪੁਰ, 200 ਮੀਟਰ ਵਿਚ ਦੂਜਾ ਦਰਜਾ ਪ੍ਰਾਪਤ ਕੀਤਾ। 600 ਮੀਟਰ ਦੌੜ ਵਿਚ ਪੂਜਾ ਪਹਿਲਾ, ਗੁਰਮਨਦੀਪ ਕੌਰ ਦੂਜਾ, ਸੁੱਖਜੀਵਨ ਕੌਰ ਤੀਜਾ ਦਰਜਾ ਪ੍ਰਾਪਤ ਕੀਤਾ। 800 ਅਤੇ 1500 ਮੀਟਰ ਦੌੜ ਵਿਚ ਰਣਜੀਤਾ ਪਹਿਲਾ, ਸੁਭਪ੍ਰੀਤ ਕੌਰ 400 ਮੀਟਰ ਵਿਚ ਦੂਜੇ ਸਥਾਨ ’ਤੇ ਰਹੀ। 100 ਮੀਟਰ ਦੌੜ ਵਿਚ ਦਿਵਨਪ੍ਰੀਤ ਕੌਰ ਪਹਿਲਾ ਅਤੇ ਸਹਿਨੂਰ ਕੌਰ ਨੇ ਦੂਜਾ ਦਰਜਾ ਪ੍ਰਾਪਤ ਕੀਤਾ। ਰੀਲੇਅ ਦੌੜ ਅੰਡਰ-14 ਅਤੇ 17 ਵਰਗ ਉਮਰ ਵਿਚ ਜੋਨ ਸ੍ਰੀ ਹਰਗੋਬਿੰਦਪੁਰ ਦੀਆਂ ਲੜਕੀਆਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਭੱਲਾ ਸਰਕਾਰੀ ਕਾਲਜ ਗੁਰਦਾਸਪੁਰ, ਮੈਡਮ ਅਨੀਤਾ ਜਿਲਾ ਸਪੋਰਟਸ ਕੋਆਰਡੀਨੇਟਰ, ਇਕਬਾਲ ਸਿੰਘ ਸਮਰਾ ਸੀਨੀਅਰ ਮੀਤ ਪ੍ਰਧਾਨ ਡੀ.ਟੀ.ਸੀ, ਰਾਜਦੀਪ ਸਿੰਘ ਸਿੰਧਵਾਂ ਡੀ.ਪੀ.ਈ, ਲੈਕ: ਰਾਜਵਿੰਦਰ ਸਿੰਘ, ਲੈਕ: ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਡੀ.ਪੀ.ਈ, ਹਰਜੀਤ ਸਿੰਘ ਪ੍ਰਧਾਨ, ਅਮਰੀਕ ਸਿੰਘ, ਸੁਨੀਲ ਅਤਰੀ, ਰਮੇਸ਼ ਪਾਲ, ਜੁਗਲ ਕਿਸ਼ੋਰ, ਕਰਮਜੀਤ ਸਿੰਘ, ਕਸ਼ਮੀਰ ਸਿੰਘ, ਅਜੇ ਕੁਮਾਰ, ਰਾਜੇਸ਼ ਕੁਮਾਰ, ਵਿਨੋਦ ਕੁਮਾਰ, ਲੈਕ: ਸਤਿੰਦਰ ਕੌਰ, ਲੈਕ: ਮਨੀਸ, ਵਿਕਰਮਜੀਤ, ਰਸ਼ਪਾਲ ਸਿੰਘ, ਸੁਖਦੇਵ ਸਿੰਘ, ਮਨਦੀਪ ਕੌਰ, ਮਨਜੀਤ ਕੌਰ, ਮਨਜੀਤ ਕੌਰ, ਕੁਲਬੀਰ ਕੌਰ, ਮੈਡਮ ਵੀਨਾ, ਪ੍ਰਦੀਪ ਕੁਮਾਰ, ਗੁਲਸਨ ਕੁਮਾਰ, ਗੁਰਿੰਦਰਜੀਤ ਸਿੰਘ, ਪੰਕਜ ਭਨੋਟ, ਹਰਦੀਪ ਰਾਜ, ਹਰਵਿੰਦਰ ਸਿੰਘ ਕੋਚ, ਵਿਜੇ ਕੁਮਾਰ, ਲੈਕ: ਰਜਵੰਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਲਵਪ੍ਰੀਤ ਕੌਰ ਕੋਚ ਆਦਿ ਹਾਜ਼ਰ ਸਨ ।