ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਜਿੱਤ ਦਾ ਝੰਡਾ ਲਹਿਰਾਇਆ
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ, ਡੀ.
ਜ
ਜੇਤੂ ਵਿਦਿਆਰਥੀ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨਾਲ। ਤਸਵੀਰ : ਜਤਿੰਦਰ ਕੱਦ
04-10-2026
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ, ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਖਿਡਾਰੀਆਂ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਡੀ.ਏ.ਵੀ. ਸਕੂਲਾਂ ਦੇ ਵੱਖ-ਵੱਖ ਕੇਂਦਰਾਂ ’ਤੇ ਹੋਈਆਂ ਰਾਜ ਪੱਧਰੀ ਰੋਪ-ਸਕਿਪਿੰਗ, ਯੋਗਾ, ਕਰਾਟੇ, ਜੂਡੋ ਅਤੇ ਬਾਕਸਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਡੀ.ਏ.ਵੀ. ਪਬਲਿਕ ਸਕੂਲ ਬੀ.ਆਰ.ਐਸ. ਲੁਧਿਆਣਾ ਵਿਚ ਹੋਏ ਯੋਗਾ ਮੁਕਾਬਲੇ ਦੇ ਅੰਡਰ-19 ਲੜਕਿਆਂ ਦੇ ਵਰਗ ’ਚ ਨਿਤੇਸ਼, ਤੇਜਸਪ੍ਰੀਤ ਸਿੰਘ, ਜੈਮਨ ਸਿੰਘ ਗਿੱਲ, ਨੈਤਿਕ ਕੁਮਾਰ ਅਤੇ ਮਾਹੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਲੁਧਿਆਣਾ ਵਿਚ ਹੋਏ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮਾਂ ’ਚ ਤਮਗੇ ਜਿੱਤੇ। ਕਰਾਟੇ ’ਚ ਗੁੰਜਨ ਨੇ ਦੂਜਾ, ਜੂਡੋ ’ਚ ਖੁਸ਼ਹਾਲ ਨੇ ਦੂਜਾ , ਜੂਡੋ ’ਚ ਐਸ਼ਪ੍ਰੀਤ ਅਤੇ ਗੁਰਸ਼ਰਨ ਨੇ ਤੀਜਾ, ਬਾਕਸਿੰਗ ’ਚ ਰਾਜਵੀਰ ਸਿੰਘ ਅਤੇ ਗੌਰਵ ਨੇ ਤੀਜਾ ਸਥਾਨ। ਸਕੂਲ ਦੇ ਖਿਡਾਰੀਆਂ ਨੇ ਰੋਪ-ਸਕਿਪਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਦੀ ਟੀਮ ਨੇ ਓਵਰਆਲ ਚੈਂਪੀਅਨ ਦਾ ਖਿਤਾਬ ਆਪਣੇ ਨਾਂਅ ਕੀਤਾ, ਅੰਡਰ-14 ਅਤੇ ਅੰਡਰ-17 ਲੜਕਿਆਂ ਦੇ ਵਰਗਾਂ ਦੀਆਂ ਟੀਮਾਂ ਨੇ ਵੀ ਓਵਰਆਲ ਚੈਂਪੀਅਨ ਬਣ ਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਮਾਣਮੱਤਾ ਅਧਿਆਏ ਜੋੜਿਆ। ਅੰਡਰ-14 ਲੜਕੀਆਂ ਵਰਗ ’ਚ ਕ੍ਰਿਸਟਲ ਨੇ ਫ੍ਰੀ ਸਟਾਈਲ ਵਿਚ ਪਹਿਲਾ, ਦਿਵਾਂਸ਼ੀ ਨੇ ਸਪੀਡ ਸਪ੍ਰਿੰਟ ਵਿਚ ਪਹਿਲਾ, ਗੁਰਲਗਨ ਨੇ ਐਂਡਿਓਰੈਂਸ ਵਿਚ ਪਹਿਲਾ, ਸ੍ਰਿਸ਼ਟੀ ਨੇ ਸਪੀਡ ਹਾਪ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਰਗ ਵਿਚ ਦਕਸ਼ਪ੍ਰੀਤ ਨੇ ਸਪੀਡ ਸਪ੍ਰਿੰਟ ਵਿਚ ਪਹਿਲਾ ਸਥਾਨ, ਮਾਧਵ ਨੇ ਫ੍ਰੀ ਸਟਾਈਲ ਵਿਚ ਪਹਿਲਾ ਸਥਾਨ, ਭਾਵਿਆ ਨੇ ਸਪੀਡ ਹਾਪ ਵਿਚ ਦੂਜਾ ਸਥਾਨ, ਤਨਿਸ਼ ਨੇ ਐਂਡਿਓਰੈਂਸ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਅੰਡਰ-14 ਲੜਕੇ ਵਰਗ ’ਚ ਅਰਚਿਤ ਨੇ ਸਪੀਡ ਹਾਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਅਦਾਰਥੀ ਆਰਵ, ਕਨਵ, ਯੁਵਰਾਜ ਸਿੰਘ ਦੀ ਰਾਸ਼ਟਰੀ ਪੱਧਰੀ ਮੁਕਾਬਲੇ ਲਿਆਂ ਸਿੱਧੀ ਚੋਣ ਹੋਈ ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਨੇ ਖੇਡ ਵਿਭਾਗ ਦੇ ਅਧਿਆਪਕਾਂ ਰਾਜਵੰਤ ਕੌਰ, ਰਵਿੰਦਰ ਸਿੰਘ, ਪਾਰਸ ਅਤੇ ਮਲਕਨਪ੍ਰੀਤ ਕੌਰ ਅਤੇ ਮਾਪਿਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜੇਸ਼ ਕਵਾਤਰਾ, ਮੈਨੇਜਰ ਸਵੀਨ ਪੁਰੀ ਅਤੇ ਸਹਾਇਕ ਖੇਤਰੀ ਅਧਿਕਾਰੀ ਡਾ. ਅੰਜਨਾ ਗੁਪਤਾ ਨੇ ਵੀ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਖੁਸ਼ੀ ਜ਼ਾਹਰ ਕੀਤੀ।