ਕਸ਼ਯਪ ਰਾਜਪੂਤ ਮਹਾਂ ਸਭਾ ਵਲੋਂ ਬਟਾਲਾ ’ਚ ਬਾਬਾ ਮੋਤੀ ਰਾਮ ਮਹਿਰਾ ਚੌਕ ਤੇ ਮਹਿਰਾ ਵੈਲਫੇਅਰ ਬੋਰਡ ਬਣਾਉਣ ਦੀ ਮੰਗ
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਸ਼ਯਪ ਰਾਜਪੂਤ ਬਿਰਾਦਰੀ ਭੂਮਿਕਾ ਸੰਬੰਧੀ ਕਸ਼ਯਪ ਰਾਜਪੂਤ ਮਹਾਂ ਸਭਾ ਦੀ ਇਕ ਵਿਸ਼ੇਸ ਮੀਟਿੰਗ ਹੋਈ। ਇਸ ਮੌਕੇ ਮੀਟਿੰਗ ਦੌਰਾਨ ਮਹਾਸਭਾ ਦੇ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਸ਼ਯਪ ਰਾਜਪੂਤ ਵਲੋਂ ਜ਼ਿਲੇ ਦੇ ਵੱਖ ਵੱਖ ਹਿੱਸਿਆਂ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕੌਮ ਦੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਕੋਲੋਂ ਸੁਝਾਅ ਮੰਗੇ ਜਾ ਰਹੇ ਹਨ, ਉੱਥੇ ਆਪਣੀਆਂ ਮੰਗਾਂ/ ਮੁਸ਼ਕਿਲਾਂ ਪ੍ਰਤੀ ਵੀ ਸੁਚੇਤ ਕੀਤਾ ਜਾ ਰਿਹਾ ਹੈ।
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਸ਼ਯਪ ਰਾਜਪੂਤ ਬਿਰਾਦਰੀ ਭੂਮਿਕਾ ਸੰਬੰਧੀ ਕਸ਼ਯਪ ਰਾਜਪੂਤ ਮਹਾਂ ਸਭਾ ਦੀ ਇਕ ਵਿਸ਼ੇਸ ਮੀਟਿੰਗ ਹੋਈ। ਇਸ ਮੌਕੇ ਮੀਟਿੰਗ ਦੌਰਾਨ ਮਹਾਸਭਾ ਦੇ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਸ਼ਯਪ ਰਾਜਪੂਤ ਵਲੋਂ ਜ਼ਿਲੇ ਦੇ ਵੱਖ ਵੱਖ ਹਿੱਸਿਆਂ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕੌਮ ਦੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਕੋਲੋਂ ਸੁਝਾਅ ਮੰਗੇ ਜਾ ਰਹੇ ਹਨ, ਉੱਥੇ ਆਪਣੀਆਂ ਮੰਗਾਂ/ ਮੁਸ਼ਕਿਲਾਂ ਪ੍ਰਤੀ ਵੀ ਸੁਚੇਤ ਕੀਤਾ ਜਾ ਰਿਹਾ ਹੈ। ਕਿਓਂਕਿ ਹੁਣ ਤੱਕ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਕੌਮ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਇਸ ਲਈ ਇਸ ਵਾਰ ਅਗਾਊ ਅਤੇ ਠੋਸ ਫੈਸਲਾ ਲੈਣ ਲਈ ਜਿਲਿਆਂ ਦੇ ਨਾਲ ਨਾਲ ਸੂਬਾ ਪੱਧਰੀ ਕਮੇਟੀ ਵੀ ਬਣਾਈ ਗਈ ਹੈ। ਇਸ ਮੌਕੇ ਮਹਾਸਭਾ ਵਲੋਂ ਵਿਧਾਇਕ ਸ਼ੈਰੀ ਕਲਸੀ ਤੋਂ ਮੰਗ ਕੀਤੀ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਯਾਦਗਾਰੀ ਚੌਕ ਬਣਾ ਕੇ ਦਿੱਤਾ ਜਾਵੇ ਤੇ ਮਹਿਰਾ ਵੈਲਫੇਅਰ ਬੋਰਡ ਬਣਾਇਆ ਜਾਵੇ। ਇਸ ਮੋਕੇ ਮਨਮੋਹਨ ਸਿੰਘ ਭਾਗੋਵਾਲੀਆ, ਪ੍ਰਧਾਨ ਕਸ਼ਯਪ ਰਾਜਪੂਤ ਮਹਾਂ ਸਭਾ ਪੰਜਾਬ, ਸਤਨਾਮ ਸਿੰਘ ਸਿੰਘ ਸੋਨੂੰ ਪ੍ਰਧਾਨ ਬਟਾਲਾ, ਹਰਜਿੰਦਰ ਕਮਲ ਜਨਰਲ ਸਕੱਤਰ, ਰਿੰਕੂ ਰਾਜਾ ਪ੍ਰੈਸ ਸਕੱਤਰ, ਕੈਸ਼ੀਅਰ ਸੇਵਾ ਮੁਕਤ ਸੂਬੇਦਾਰ ਮਨਜੀਤ ਸਿੰਘ, ਰਵਿੰਦਰ ਸਿੰਘ, ਹਰਪਾਲ ਸਿੰਘ ਨਿਊ ਗੋਬਿੰਦ ਨਗਰ ਬਟਾਲਾ, ਇੰਜੀਨੀਅਰ ਸਿਮਰਨ ਜੀਤ ਸਿੰਘ ਰਿੰਕੂ, ਸੂਬੇਦਾਰ ਗੁਰਨਾਮ ਸਿੰਘ ,ਹਰਜਿੰਦਰ ਸਿੰਘ ਗੁਰੂ ਨਾਨਕ ਨਗਰ, ਨਵ ਤੇ ਸਤਪਾਲ ਸਿੰਘ ਪਿੰਡ ਨੌਸ਼ਹਿਰਾ ਮੱਝਾ ਸਿੰਘ, ਜਸਪਾਲ ਸਿੰਘ ਨਿਊ ਗੋਬਿੰਦ ਨਗਰ ਅਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ ।